ਅੰਮ੍ਰਿਤਸਰ ਅੱਜ ਸਵੇਰ ਤੋਂ ਹੋ ਰਹੀ ਹੈ ਛੰਮ ਛੰਮ ਕਰਦੀ ਤੇਜ਼ ਬਾਰਿਸ਼ ਕਾਰਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰਾਂ ਬਾਰਿਸ਼ ਦੇ ਪਾਣੀ ਵਿਚ ਡੂਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ ‘ਚ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵਕ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਹੋਈ ਬਾਰਿਸ਼ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਦੀ ਪੋਲ ਖੋਲ੍ਹਦਾ ਨਜ਼ਰ ਆਇਆ। ਬਾਹਰੋਂ ਤੋਂ ਆਉਣ ਵਾਲਿਆਂ ਸੰਗਤਾਂ, ਕਈ ਰਾਜਨੀਤਿਕ ਹਸਤੀਆਂ ਅਤੇ ਮਹਾਨ ਸ਼ਖ਼ਸੀਅਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇਸੇ ਰਸਤੇ ਤੋਂ ਪਹੁੰਚਦਿਆਂ ਹਨ ਜਿਸ ਦਾ ਕਿ ਕੁਝ ਕੁ ਸਮੇਂ ਦੀ ਬਾਰਿਸ਼ ਨਾਲ ਜਲਥਲ ਹੋਣਾ ਅੰਮ੍ਰਿਤਸਰ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਇਹਨਾਂ ਹੀ ਨਹੀਂ ਇਸ ਤੋਂ ਇਲਾਵਾ ਸ਼ਹੀਦਾਂ ਦੇ ਯਾਦਗਾਰੀ ਸਮਾਰਕ ਜਲ੍ਹਿਆਂਵਾਲਾ ਬਾਗ ਨੂੰ ਜਾਣ ਲਈ ਗੌਰਤਲਬ ਹੈ ਕਿ ਅੰਮ੍ਰਿਤਸਰ ਵੀ ਯਾਤਰੂ ਇਸੇ ਰਸਤੇ ਤੋਂ ਹੋ ਕੇ ਜਾਂਦੇ ਗੁਰੂਨਗਰੀ ਵਿਖੇ ਸ੍ਰੀ ਹਰਿਮੰਦਰ ਸਾਹਿਬ ਹਨ । ਹੁਣ ਦੇਖਣਾ ਇਹ ਹੋਵੇਗਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਸਤੇ ਹੈਰੀਟੇਜ ਸਟਰੀਟ ਹੀ ਇਹ ਮੇਨ ਰਸਤਾ ਹੈ ਹੁਣ ਪ੍ਰਸ਼ਾਸਨ ਇਸ ਵੱਲ ਕਦੋ ਧਿਆਨ ਮਾਰਦਾ ਹੈ ਜਿਥੋਂ ਕਿ ਦੇਸਾਂ ਵਿਦੇਸ਼ਾਂ ਆਈ ਸੰਗਤ ਦਾ ਪ੍ਰਸ਼ਾਸਨ ਦੀ ਅਣਗਹਿਲੀ ਵਲ ਧਿਆਨ ਜਾਵੇਗਾ ।ਉਥੇ ਹੀ ਤੜਕਸਾਰ ਦੀ ਹੋ ਰਹੀ ਬਰਸਾਤ ਨਾਲ ਮੌਸਮ ਤੇ ਸੁਹਾਵਨਾ ਹੋਇਆ ਹੈ ਲੋਕਾਂ ਨੂੰ ਗਰਮੀ ਤੋਂ ਵੀ ਨਿਜਾਤ ਮਿਲੀ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਤੁਸੀਂ ਵੇਖ ਸਕਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਬਰਸਾਤ ਦਾ ਪਾਣੀ ਭਰ ਆਇਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਬਾਹਰੋਂ ਆਉਣ ਵਾਲੇ ਸ਼ਰਧਾਲੂਆਂ ਤੇ ਇਸਦਾ ਮਾੜਾ ਅਸਰ ਨਜ਼ਰ ਨਾ ਆਵੇ ਇਸ ਦੀ ਵਧੀਆ ਦਿੱਖ ਨਜ਼ਰ ਆਵੇ, ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਇਸ ਹੈਰੀਟੇਜ ਸਟਰੀਟ ਵੱਲ ਕਿਸੇ ਨੇ ਵੀ ਕੋਈ ਧਿਆਨ ਨਹੀਂ ਦਿੱਤਾ |