ਅੰਮ੍ਰਿਤਸਰ ਪਿੱਛਲੇ ਦਿਨੀਂ ਅੰਮ੍ਰਿਤਸਰ ਵਿੱਚ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਦੇ ਦੌਰਾਨ ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਇਕ ਨੌਜਵਾਨ ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ ਬਿਨਾਂ ਵਰਦੀ ਵਿੱਚ ਸੀ ਉਸ ਵੱਲੋਂ ਡਿਊਟੀ ਤੇ ਤਨਾਤ ਨਾਕਾ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਗੱਡੀ ਦੇ ਕਾਗਜ ਤੇ ਚੈਕਿੰਗ ਕਰਵਾਉਣ ਦੇ ਲਈ ਕਿਹਾ ਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਹੋਏ ਉਹਨਾਂ ਤੇ ਰੋਬ ਚੜਨ ਲੱਗ ਪਿਆ ਤੇ ਕਹਿਣ ਲੱਗ ਪਿਆ ਮੈਂ ਵੀ ਡੀਸੀਪੀ ਨਾਗਰਾ ਦੇ ਨਾਲ ਲੱਗਾ ਹੋਇਆ ਹਾਂ ਮੈਂ ਵੀ ਪੁਲਿਸ ਮੁਲਾਜ਼ਮ ਹਾਂ ਤੇ ਮੇਰੀ ਗੱਡੀ ਵਿੱਚ ਲੱਗੀ ਕਾਲੀ ਜਾਲੀ ਅਤੇ ਕਾਲੀ ਫਿਲਮ ਨੂੰ ਕੋਈ ਨਹੀਂ ਉਤਾਰ ਸਕਦਾ ਜੇ ਕਿਸੇ ਵਿੱਚ ਜ਼ੁਰਤ ਹੈ ਤਾਂ ਊਤਾਰ ਕੇ ਦਿਖਾਵੇ ਉਸ ਵੱਲੋਂ ਡਿਊਟੀ ਤੇ ਤੈਨਾਤ ਮੁਲਾਜ਼ਮਾ ਦੇ ਨਾਲ ਬਦਤਮੀਜ਼ੀ ਕੀਤੀ ਗਈ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੇ ਚਲਦੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੇ ਇਸ ਵੀਡੀਓ ਨੂੰ ਵੇਖ ਕੇ ਉਸ ਪੁਲਿਸ ਮੁਲਾਜ਼ਮ ਤੇ ਕਾਰਵਾਈ ਕੀਤੀ ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਵਿੱਚ ਕਾਂਸਟੇਬਲ ਸੁਖਕਰਮਣ ਸਿੰਘ ਨਾਲ ਹੋਈ ਤਕਰਾਰ ਨੂੰ ਦਿਖਾਇਆ ਗਿਆ ਹੈ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਫੋਰਸ ਦੇ ਅੰਦਰ ਅਨੁਸ਼ਾਸਨ ਅਤੇ ਪੇਸ਼ੇਵਰਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ, ਅਤੇ ਅਸੀਂ ਜਿਸ ਭਾਈਚਾਰੇ ਦੀ ਸੇਵਾ ਕਰਦੇ ਹਾਂ ਉਸ ਦੇ ਭਰੋਸੇ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਮਾੜੇ ਵਿਵਹਾਰ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁਲਾਜ਼ਮ ਸੁਖਕਰਮਨ ਸਿੰਘ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।
ਪੁਲਿਸ ਦੀ ਵਰਦੀ ਦਾ ਰੋਬ ਦਿਖਾ ਕੇ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਬਦਤਮੀਜੀ ਸਪੈਸ਼ਲ ਡਿਊਟੀ ਤੇ ਮੈਂ ਵਰਦੀ ਨਹੀਂ ਪਾਉਂਦਾ ਤੇ ਨਾ ਹੀ ਮੇਰੀ ਕੋਈ ਕਾਲੀ ਜਾਲੀ ਗੱਡੀ ਵਿੱਚੋਂ ਲਵਾ ਸਕਦਾ ਹੈ ਤੇ ਨਾ ਹੀ ਕਾਲੀ ਫਿਲਮ |
August 19, 20240
Related Articles
April 30, 20230
सूडान से लौटे 117 भारतीयों को किया गया क्वारंटाइन, पीत ज्वर का टीका नहीं
सूडान से भारतीय मूल के कुल 117 यात्रियों को क्वारंटाइन में रखा गया है क्योंकि उन्हें पीत ज्वर का टीका नहीं लगाया गया था। केंद्रीय स्वास्थ्य मंत्रालय ने कहा कि अगर उनमें कोई लक्षण नहीं मिलता है तो सभी
Read More
June 10, 20210
1 In 2 Indian-Americans Faced Discrimination In Past 1 Year:
Indian-Americans born in the United States are much more likely to report being victims of discrimination than their foreign-born counterparts, said the report.
Indian-Americans, who consti
Read More
March 1, 20220
SSM ਵੱਲੋਂ BBMB ਮਾਮਲੇ ‘ਚ ਪੰਜਾਬ ਵਿਰੋਧੀ ਫੈਸਲਿਆਂ ਲਈ 7 ਮਾਰਚ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ
ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਬੋਰਡ ਦੇ ਮੈਂਬਰਾਂ ਦੀ ਨਿਯੁਕਤੀ ਲਈ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਬਾਰੇ ਦਿੱਤੇ ਸਪੱਸ਼ਟੀਕਰਨ ਨੂੰ ਰੱਦ ਕਰਦਿਆਂ ਸੰਯੁਕਤ ਸਾਂਝਾ ਮੋਰਚਾ ਨੇ ਅੱਜ ਕਿਹਾ ਕਿ ਬੀਬੀਐਮਬੀ ਨੂੰ ਲੋਕਾਂ ਨੂੰ ਸਪੱਸ਼ਟ ਸ
Read More
Comment here