ਅੰਮ੍ਰਿਤਸਰ ਪਿੱਛਲੇ ਦਿਨੀਂ ਅੰਮ੍ਰਿਤਸਰ ਵਿੱਚ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਦੇ ਦੌਰਾਨ ਪੁਲਿਸ ਵੱਲੋਂ ਹਰ ਆਉਣ ਜਾਣ ਵਾਲੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੇ ਚਲਦੇ ਇਕ ਨੌਜਵਾਨ ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਸੀ ਬਿਨਾਂ ਵਰਦੀ ਵਿੱਚ ਸੀ ਉਸ ਵੱਲੋਂ ਡਿਊਟੀ ਤੇ ਤਨਾਤ ਨਾਕਾ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੇ ਗੱਡੀ ਦੇ ਕਾਗਜ ਤੇ ਚੈਕਿੰਗ ਕਰਵਾਉਣ ਦੇ ਲਈ ਕਿਹਾ ਤੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੇ ਹੋਏ ਉਹਨਾਂ ਤੇ ਰੋਬ ਚੜਨ ਲੱਗ ਪਿਆ ਤੇ ਕਹਿਣ ਲੱਗ ਪਿਆ ਮੈਂ ਵੀ ਡੀਸੀਪੀ ਨਾਗਰਾ ਦੇ ਨਾਲ ਲੱਗਾ ਹੋਇਆ ਹਾਂ ਮੈਂ ਵੀ ਪੁਲਿਸ ਮੁਲਾਜ਼ਮ ਹਾਂ ਤੇ ਮੇਰੀ ਗੱਡੀ ਵਿੱਚ ਲੱਗੀ ਕਾਲੀ ਜਾਲੀ ਅਤੇ ਕਾਲੀ ਫਿਲਮ ਨੂੰ ਕੋਈ ਨਹੀਂ ਉਤਾਰ ਸਕਦਾ ਜੇ ਕਿਸੇ ਵਿੱਚ ਜ਼ੁਰਤ ਹੈ ਤਾਂ ਊਤਾਰ ਕੇ ਦਿਖਾਵੇ ਉਸ ਵੱਲੋਂ ਡਿਊਟੀ ਤੇ ਤੈਨਾਤ ਮੁਲਾਜ਼ਮਾ ਦੇ ਨਾਲ ਬਦਤਮੀਜ਼ੀ ਕੀਤੀ ਗਈ ਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੇ ਚਲਦੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੇ ਇਸ ਵੀਡੀਓ ਨੂੰ ਵੇਖ ਕੇ ਉਸ ਪੁਲਿਸ ਮੁਲਾਜ਼ਮ ਤੇ ਕਾਰਵਾਈ ਕੀਤੀ ਇਸ ਮੌਕੇ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਗੰਭੀਰ ਨੋਟਿਸ ਲਿਆ ਹੈ, ਜਿਸ ਵਿੱਚ ਕਾਂਸਟੇਬਲ ਸੁਖਕਰਮਣ ਸਿੰਘ ਨਾਲ ਹੋਈ ਤਕਰਾਰ ਨੂੰ ਦਿਖਾਇਆ ਗਿਆ ਹੈ। ਪੂਰੀ ਜਾਂਚ ਤੋਂ ਬਾਅਦ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਫੋਰਸ ਦੇ ਅੰਦਰ ਅਨੁਸ਼ਾਸਨ ਅਤੇ ਪੇਸ਼ੇਵਰਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ, ਅਤੇ ਅਸੀਂ ਜਿਸ ਭਾਈਚਾਰੇ ਦੀ ਸੇਵਾ ਕਰਦੇ ਹਾਂ ਉਸ ਦੇ ਭਰੋਸੇ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਮਾੜੇ ਵਿਵਹਾਰ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁਲਾਜ਼ਮ ਸੁਖਕਰਮਨ ਸਿੰਘ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ।