ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਵਿਚ ਫਾਂਸੀ ਦਿੱਤੀ ਗਈ ਸੀ। ਦੱਸ ਦਈਏ ਕਿ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਵਾਲੇ ਲਾਰਡ ਵਿਲੀਅਮ ਵਾਇਲੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮਦਨ ਲਾਲ ਢੀਂਗਰਾ ਨੂੰ ਇਹ ਸਜ਼ਾ ਮਿਲੀ ਸੀ। ਜਿਸਨੂੰ ਕਿ ਸੀਨਾ ਤਾਣ ਕੇ ਅੰਮ੍ਰਿਤਸਰ ਦੇ ਇਸ 22 ਸਾਲ ਨੌਜਵਾਨ ਨੇ ਖੁਸ਼ੀ ਖੁਸ਼ੀ ਕਬੂਲ ਕੀਤਾ ਸੀ। ਅੱਜ ਅੰਮ੍ਰਿਤਸਰ ਦੇ ਵਿਚ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅੰਮ੍ਰਿਤਸਰ ਦੇ ਗੋਲ ਬਾਗ ਵਿਖੇ ਸ਼ਹੀਦ ਢੀਂਗਰਾ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਪੰਜਾਬ ਦੇ ਕੈਬਨਟ ਮੰਤਰੀ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਅਤੇ ਸਾਬਕਾ ਕੈਬਨਟ ਮੰਤਰੀ ਅਤੇ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਪਹੁੰਚੇ । ਇਸ ਮੌਕੇ ਓਹਨਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁਲ ਅਰਪਿਤ ਕੀਤੇ । ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਮਦਰ ਲਾਲ ਢਿਗਰਾ ਅਤੇ ਹੋਰ ਕਈ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਫਿਰ ਹੀ ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਉਹਨਾ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅੱਜ ਦੇ ਸਮੇਂ ਵਿੱਚ ਅਗਰ ਅਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ ਤਾਂ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਇਸ ਦੁਨੀਆਂ ਤੇ ਘੁੰਮ ਰਹੇ ਹਾਂ।
ਸ਼ਹੀਦ ਮਦਨ ਲਾਲ ਢੀਗਰਾ ਨੂੰ ਮੰਤਰੀ ਭੁੱਲਰ ਨੇ ਦਿੱਤੀ ਸ਼ਰਧਾਂਜਲੀ ਅੱਜ ਦੇ ਦਿਨ ਢੀਂਗਰਾ ਨੇ ਦੇਸ਼ ਲਈ ਦਿੱਤੀ ਸੀ ਸ਼ਹਾਦਤ
August 17, 20240
Related Articles
January 1, 20220
ਬੁਖਾਰ, ਸਿਰਦਰਦ ਤੇ ਗਲ਼ਾ ਖਰਾਬ ਨੂੰ ਸਮਝਿਆ ਜਾਵੇਗਾ ਕੋਵਿਡ ਸ਼ੱਕੀ, ਹੁਕਮ ਜਾਰੀ
ਦੇਸ਼ ਵਿੱਚ ਓਮੀਕਰੋਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਨਾਲ ਕੇਂਦਰ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ, ਇਸੇ ਦੇ ਚੱਲਦਿਆਂ ਸਰਕਾਰ ਨੇ ਸਾਰੇ ਰਾਜਾਂ ਲਈ ਹੁਕਮ ਜਾਰੀ ਕੀਤੇ ਹਨ ਕਿ ਬੁਖਾਰ, ਸਿਰ ਦਰਦ ਤੇ ਗਲ਼ਾ ਖਰਾਬ ਵਾਲੇ ਵਿਅਕਤੀਆਂ ਨੂੰ ਕੋਵਿਡ ਦੇ
Read More
July 5, 20240
ਹਸਪਤਾਲ ‘ਚ ਨਿਊਰੋ ਸਰਜਨ ਦੀ ਜਰੂਰਤ , ਲੋਕ ਇਲਾਜ਼ ਤੋਂ ਰਹਿ ਰਹੇ ਨੇ ਵਾਂਝੇ ਇਲਾਜ਼ ਲਈ ਪੈਸੇ ਤਾਂ ਪੰਜਾਬ ਸਰਕਾਰ ਦਿੰਦੀ ਹੈ- ਡਾਕਟਰ !
ਪਠਾਨਕੋਟ ਸਿਵਿਲ ਹਸਪਤਾਲ ਚ ਨਹੀਂ ਹੈ ਕੋਈ ਵੀ ਨਿਯੂਰੋ ਸਰਜਨ / ਸੜਕੀ ਹਾਦਸੇ ਚ ਸਿਰ ਤੇ ਸਟ ਲਗਨ ਜਾ ਸਿਰ ਦੀ ਕਿਸੇ ਵੀ ਬਿਮਾਰੀ ਲਈ ਲੋਕਾਂ ਨੂੰ ਨਹੀਂ ਮਿਲ ਰਹੀਆਂ ਸਰਕਾਰੀ ਸਹੂਲਤਾਂ / ਇਲਾਜ ਕਰਵਾਉਣ ਦੇ ਲਈ ਲੋਕਾਂ ਨੂੰ ਮਹਿੰਗੇ ਨਿੱਜੀ ਹਸਪਤਾਲਾਂ ਦ
Read More
October 28, 20220
शादी का झांसा देकर युवती से दुष्कर्म की शिकायत पर पुलिस ने युवक के खिलाफ मामला दर्ज कर लिया है
पुलिस ने युवक के खिलाफ शादी का झांसा देकर जबरन शारीरिक संबंध बनाने का मामला दर्ज किया है। 18 साल की लड़की ने पुलिस को शिकायत दी है कि उसकी सोशल मीडिया पर गांव कैंपर निवासी बलजिंदर बावा से दोस्ती हो गई
Read More
Comment here