ਕੇਂਦਰੀ ਜੇਲ ਦੇ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਵਾਣਾ ਨੂੰ ਮਿਲਣ ਦੇ ਲਈ ਅੱਜ ਕੇਂਦਰੀ ਜੇਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਘਵੀਰ ਸਿੰਘ ਪਹੁੰਚੇ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦੀ ਇਹ ਇੱਕ ਪਰਿਵਾਰਿਕ ਮੁਲਾਕਾਤ ਹੈ ਕਿਉਂਕਿ ਉਹ ਅਕਸਰ ਭਾਈ ਰਾਜੋਆਣਾ ਤੇ ਹੋਰ ਸਿੱਖ ਬੇਨਤੀਆਂ ਨੂੰ ਮਿਲਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਕੇਂਦਰ ਗ੍ਰਿਹ ਮੰਤਰਾਲਾ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਕੋਈ ਗੱਲਬਾਤ ਜਾ ਕਦਮ ਨਹੀਂ ਚੁੱਕ ਰਿਹਾ ਜਦ ਕਿ ਦੂਜੇ ਪਾਸੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ। ਉਹਨਾਂ ਕੀ ਕਿ ਇਹਦਾ ਸਿੱਧਾ ਮਤਲਬ ਹਰਿਆਣਾ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣਾ ਵੀ ਹੈ। ਹਾਲਾਂਕਿ ਅਸੀਂ ਖੁਦ ਐਸਜੀਪੀਸੀ ਵੱਲੋਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਲੈਣ ਦੀ ਮੰਗ ਕਰ ਰਹੇ ਹਾਂ ਤਾਂ ਜੋ ਉਹਨਾਂ ਦੇ ਕੋਲ ਜੇਲ ਵਿੱਚ ਬੰਦ ਸਿੱਖ ਬੰਦੀਆਂ ਤੇ ਭਾਈ ਰਾਜੋਵਾਣਾ ਦਾ ਮੁੱਦਾ ਚੱਕਿਆ ਜਾਵੇ ਪਰ ਉਹ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਜੋ ਕਿ ਬੇਹਦ ਅਫਸੋਸਨਾਕ ਹੈ |