ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚਲਦਿਆਂ ਜਦ ਤਲਾਸ਼ੀ ਲਈ ਗਈ ਤਾਂ ਹੋਟਲ ਦੇ ਵਿੱਚ ਚਾਰ ਜੋੜੇ ਅਜਿਹੇ ਕਾਬੂ ਕੀਤੇ ਗਏ ਜਿਨਾਂ ਕੋਲੋਂ ਹੋਟਲ ਨੂੰ ਚਲਾ ਰਹੇ ਵਿਅਕਤੀ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏ ਗਏ ਸਨ। 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਦੇ ਵਿੱਚ ਬਿਨਾਂ ਪ੍ਰੂਫ ਤੋਂ ਲੋਕ ਠਹਿਰੇ ਹੋਏ ਹਨ। ਕਿਉਂਕਿ ਬਿਨਾਂ ਪ੍ਰੂਫ ਤੋਂ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ। ਇਸ ਦੌਰਾਨ ਹੀ ਪੁਲਿਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚੋਂ ਪੰਜ ਲੜਕੀਆਂ ਅਤੇ ਚਾਰ ਲੜਕੇ ਬਰਾਮਦ ਹੋਏ ਜਿਨਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਸੀ ਦਿੱਤੇ ਗਏ।। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਨੂੰ ਚਲਾਉਣ ਵਾਲੇ ਵਿਅਕਤੀ ਕਦਗਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਬਾਲਗ ਹਨ ਅਤੇ ਲੜਕੇ ਵੀ ਬਾਲਕ ਹਨ ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਆਈਡੀ ਪ੍ਰੂਫ ਲਏ ਜਾ ਰਹੇ ਹਨ ।
ਹੁਣ ਮੂੰਹ ਲੂਕੋ-ਲੁਕੋ ਕੇ ਭੱਜਣ ਨੂੰ ਹੋਏ ਮਜਬੂਰ ਜਦੋਂ ਪੁਲਿਸ ਨੇ ਹੋਟਲ ‘ਚ ਮਾਰੀ ਰੇਡ |
August 12, 20240
Related Articles
August 28, 20220
ਨਸ਼ੇ ਦੀ ਓਵਰਡੋਜ਼ ਨਾਲ ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ‘ਚ ਨੌਜਵਾਨ ਦੀ ਮੌਤ
ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਫੌਜੀ ਕਾਲੋਨੀ ਵਿਖੇ ਬੀਤੇ ਕੱਲ ਕਥਿੱਤ ਤੌਰ ‘ਤੇ ਪਿੰਡਵਾਸੀਆਂ ਦੇ ਦੱਸਣਯੋਗ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਅਤਿੰਦਰਪਾਲ ਸਿੰਘ (31) ਦੀ ਮੌਤ ਹੋ ਗਈ, ਜਿਸ ਦਾ ਅੱਜ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤ
Read More
December 26, 20220
A terrible fire broke out at a junk warehouse in Ludhiana, goods worth lakhs were burnt to ashes
A terrible fire broke out in a junk warehouse located on Dhuri Line in Punjab's Ludhiana district late at night. Seeing smoke coming out of the warehouse, the local residents immediately informed the
Read More
July 2, 20210
ਖੇਤੀਬਾੜੀ ਕਾਨੂੰਨਾਂ ਵਿਰੁੱਧ ਮਾਨਸੂਨ ਸੈਸ਼ਨ ਦੌਰਾਨ ਸੰਸਦ ਤੱਕ ਪੈਦਲ ਮਾਰਚ ਕਰਨ ਦੀ ਤਿਆਰੀ ‘ਚ ਕਿਸਾਨ !
ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਿਹਾ ਕਿਸਾਨ ਅੰਦੋਲਨ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਮੋਦੀ ਸਰਕਾਰ ਵੱਲੋ ਪਾਸ ਕੀਤੇ ਗਏ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਇਸ ਵਿਚਕਾਰ ਹੁਣ
Read More
Comment here