ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚਲਦਿਆਂ ਜਦ ਤਲਾਸ਼ੀ ਲਈ ਗਈ ਤਾਂ ਹੋਟਲ ਦੇ ਵਿੱਚ ਚਾਰ ਜੋੜੇ ਅਜਿਹੇ ਕਾਬੂ ਕੀਤੇ ਗਏ ਜਿਨਾਂ ਕੋਲੋਂ ਹੋਟਲ ਨੂੰ ਚਲਾ ਰਹੇ ਵਿਅਕਤੀ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏ ਗਏ ਸਨ। 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਦੇ ਵਿੱਚ ਬਿਨਾਂ ਪ੍ਰੂਫ ਤੋਂ ਲੋਕ ਠਹਿਰੇ ਹੋਏ ਹਨ। ਕਿਉਂਕਿ ਬਿਨਾਂ ਪ੍ਰੂਫ ਤੋਂ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ। ਇਸ ਦੌਰਾਨ ਹੀ ਪੁਲਿਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚੋਂ ਪੰਜ ਲੜਕੀਆਂ ਅਤੇ ਚਾਰ ਲੜਕੇ ਬਰਾਮਦ ਹੋਏ ਜਿਨਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਸੀ ਦਿੱਤੇ ਗਏ।। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਨੂੰ ਚਲਾਉਣ ਵਾਲੇ ਵਿਅਕਤੀ ਕਦਗਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਬਾਲਗ ਹਨ ਅਤੇ ਲੜਕੇ ਵੀ ਬਾਲਕ ਹਨ ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਆਈਡੀ ਪ੍ਰੂਫ ਲਏ ਜਾ ਰਹੇ ਹਨ ।