ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚਲਦਿਆਂ ਜਦ ਤਲਾਸ਼ੀ ਲਈ ਗਈ ਤਾਂ ਹੋਟਲ ਦੇ ਵਿੱਚ ਚਾਰ ਜੋੜੇ ਅਜਿਹੇ ਕਾਬੂ ਕੀਤੇ ਗਏ ਜਿਨਾਂ ਕੋਲੋਂ ਹੋਟਲ ਨੂੰ ਚਲਾ ਰਹੇ ਵਿਅਕਤੀ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏ ਗਏ ਸਨ। 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਦੇ ਵਿੱਚ ਬਿਨਾਂ ਪ੍ਰੂਫ ਤੋਂ ਲੋਕ ਠਹਿਰੇ ਹੋਏ ਹਨ। ਕਿਉਂਕਿ ਬਿਨਾਂ ਪ੍ਰੂਫ ਤੋਂ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ। ਇਸ ਦੌਰਾਨ ਹੀ ਪੁਲਿਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚੋਂ ਪੰਜ ਲੜਕੀਆਂ ਅਤੇ ਚਾਰ ਲੜਕੇ ਬਰਾਮਦ ਹੋਏ ਜਿਨਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਸੀ ਦਿੱਤੇ ਗਏ।। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਨੂੰ ਚਲਾਉਣ ਵਾਲੇ ਵਿਅਕਤੀ ਕਦਗਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਬਾਲਗ ਹਨ ਅਤੇ ਲੜਕੇ ਵੀ ਬਾਲਕ ਹਨ ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਆਈਡੀ ਪ੍ਰੂਫ ਲਏ ਜਾ ਰਹੇ ਹਨ ।
ਹੁਣ ਮੂੰਹ ਲੂਕੋ-ਲੁਕੋ ਕੇ ਭੱਜਣ ਨੂੰ ਹੋਏ ਮਜਬੂਰ ਜਦੋਂ ਪੁਲਿਸ ਨੇ ਹੋਟਲ ‘ਚ ਮਾਰੀ ਰੇਡ |
August 12, 20240
Related Articles
March 23, 20220
ਫਤਿਆਬਾਦ ਆਨਰ ਕੀਲਿੰਗ ਮਾਮਲੇ ‘ਚ ਅਹਿਮ ਫੈਸਲਾ, 16 ਜਣਿਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
ਹਰਿਆਣਾ ਦੇ ਪਿੰਡ ਢੀਂਗਸਾ ਦੇ ਬਹੁ-ਚਰਚਿਤ ਆਨਰ ਕੀਲਿੰਗ ਮਾਮਲੇ ਵਿਚ ਸਾਰੇ 16 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਿੰਡ ਡੋਬੀ ਦੇ ਧਰਮਬੀਰ ਨੇ ਸ਼ੀਸ਼ਵਾਲ ਪਿੰਡ ਵਿਚ ਮਾਮੇ ਦੇ ਘਰ ਰਹਿ ਰਹੀ ਸੁਨੀਤਾ ਨਾਲ ਅੰਤਰਜਾਤੀ ਪ੍ਰੇਮ ਵਿਆਹ ਕੀਤਾ ਸੀ
Read More
September 24, 20220
ਜਲੰਧਰ ਦੇ ਰੈਸਟੋਰੈਂਟ ‘ਚ ਖਾਣਾ ਖਾਣ ‘ਤੇ ਵਿਗੜੀ ਸਿਹਤ, ਹੋਇਆ ਹੰਗਾਮਾ
ਪੰਜਾਬ ਦੇ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਸ਼ੁੱਕਰਵਾਰ ਰਾਤ ਨੂੰ ਜਨਮ ਦਿਨ ਦੀ ਪਾਰਟੀ ਦੌਰਾਨ ਕਾਫੀ ਹੰਗਾਮਾ ਹੋਇਆ। ਕੁਝ ਪਰਿਵਾਰ ਆਪਣੇ ਬੱਚਿਆਂ ਨਾਲ ਜਨਮ ਦਿਨ ਦੀ ਪਾਰਟੀ ‘ਚ ਆ ਰਹੇ ਸਨ ਪਰ ਪਾਰਟੀ ਦੇ ਵਿਚਕਾਰ ਰੈਸਟੋਰੈਂਟ
Read More
September 6, 20210
CM ਮਮਤਾ ਦੇ ਭਤੀਜੇ ਤੇ TMC ਆਗੂ ਅਭਿਸ਼ੇਕ ਬੈਨਰਜੀ ਪਹੁੰਚੇ ਈਡੀ ਦਫਤਰ, ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਜਾਰੀ
ਪੱਛਮੀ ਬੰਗਾਲ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਰਹੀ ਹੈ। ਸੋਮਵਾਰ ਨੂੰ, ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਵੀਂ ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੇਸ਼ ਹੋਏ ਹਨ।
abhishek banerjee in de
Read More
Comment here