Site icon SMZ NEWS

ਜਨਤਾ ਵੱਲੋਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਆਮ ਜਨਤਾ ਨੂੰ ਰੱਖਿਆ ਜਾਂਦਾ ਹੈ ਸੁਵਿਧਾਵਾਂ ਤੋਂ ਵਾਂਝਾ |

ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮਹਿਜ਼ ਇੱਕ ਘੰਟੇ ਦੀ ਬਰਸਾਤ ਨੇ ਨਗਰ ਨਿਗਮ ਦੀ ਖੋਲੀ ਪੋਲ |ਬਰਸਾਤੀ ਪਾਛਣੀ ਸ਼ਹਿਰ ਦੇ ਵਿੱਚ ਜਮਾ ਹੋਣ ਕਰਕੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ|ਕਈ ਲੋਕਾਂ ਦੀਆਂ ਗੱਡੀਆਂ ਹੋਈਆਂ ਖਰਾਬ ਨਗਰ ਨਿਗਮ ਪ੍ਰਸ਼ਾਸਨ ਤੇ ਕਿਤੇ ਸ਼ਬਦੀ ਤਿਖੇ ਹਮਲੇ| ਰਾਹਗੀਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੰਦੇ ਹਾਂ ਪਰ ਸਾਨੂੰ ਸੁਵਿਧਾਵਾਂ ਤੋਂ ਰੱਖਿਆ ਗਿਆ ਵਾਂਝਾ| ਜੇਕਰ ਨਗਰ ਨਿਗਮ ਦੇ ਅਧਿਕਾਰੀ ਸਮੇਂ ਸਿਰ ਸੀਵਰੇਜ ਦੀ ਸਫਾਈ ਕਰਵਾਉਂਦੇ ਤਾਂ ਸ਼ਾਇਦ ਸ਼ਾਹੀ ਸ਼ਹਿਰ ਪਟਿਆਲੇ ਦਾ ਇਸ ਤਰ੍ਹਾਂ ਦਾ ਮੰਦਾ ਹਾਲ ਨਾ ਦੇਖਣ ਨੂੰ ਮਿਲਦਾ

Exit mobile version