Site icon SMZ NEWS

ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |

ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ ਅਤੇ ਭੈਣਾਂ ਦਾ ਪਿਆਰ ਅਤੇ ਆਪਸੀ ਇਸ ਰਿਸ਼ਤੇ ਨੂੰ ਧਿਆਨ ਰੱਖਦੇ ਹੋਏ ਦੇਸ਼ ਦੀ ਇੰਡੀਅਨ ਪੋਸਟ ਵਲੋ ਵਿਸ਼ੇਸ਼ ਤੌਰ ਤੇ ਰਾਖੀ ਇਨਵੈਲਪ ਤਿਆਰ ਕਰ ਹਰ ਪੋਸਟ ਆਫਿਸ ਚ ਭੇਜੇ ਗਏ ਹਨ ਅਤੇ ਖ਼ਾਸ ਇਹ ਹੈ ਕੀ ਇਹ ਲਿਫਾਫੇ ਵਾਟਰ ਪਰੂਫ਼ ਹਨ ਅਤੇ ਭੈਣਾਂ ਵਲੋ ਭਰਾਵਾ ਨੂੰ ਮਿੱਠਿਆ ਜਾ ਹੋਰ ਗਿਫਟ ਭੇਜਣ ਲਈ ਬਾਕਸ ਵੀ ਤਿਆਰ ਕਿਤੇ ਗਏ ਹਨ । ਉਥੇ ਹੀ ਪੋਸਟ ਆਫਿਸ ਅਧਕਾਰਿਆ ਦਾ ਕਹਿਣਾ ਹੈ ਕੀ ਲੋਕਾਂ ਚ ਇਹਨਾਂ ਉਤਸਾਹ ਹੈ ਕੀ ਜਿਹਨੇ ਵੀ ਇਨਵੋਲਪ ਜਾ ਬਾਕਸ ਉਹਨਾਂ ਕੋਲ ਸਟਾਕ ਚ ਆ ਰਹੇ ਹਨ ਉਹ ਲਗਾਤਾਰ ਵਿੱਕ ਵੀ ਰਹੇ ਹਨ ਅਤੇ ਉਹਨਾਂ ਵਲੋ ਆਪਣੇ ਹੈਡ ਆਫਿਸ ਤੋ ਵੀ ਲਗਾਤਾਰ ਮੰਗਵਾ ਕੇ ਲੋਕਾਂ ਨੂੰ ਸਹੂਲਤ ਦਿਤੀ ਜਾ ਰਹੀ ਹੈ ।

Exit mobile version