ਸਮਾਜ ਸੇਵਕ ਮਨਦੀਪ ਸਿੰਘ ਮੰਨਾ ਬੀਆਰਟੀਐਸ ਮੁਲਾਜ਼ਮਾਂ ਨੂੰ ਲੈ ਕੇ ਨਗਰ ਨਿਗਮ ਦੇ ਦਫਤਰ ਪੁੱਜੇ| ਮਨਦੀਪ ਸਿੰਘ ਮੰਨਾ ਅਤੇ ਬੀਆਰਟੀਐਸ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਇੱਕ ਡੇਢ ਸਾਲ ਤੋਂ ਬੀਆਰਟੀਐਸ ਬੱਸਾਂ ਬੰਦ ਪਈਆਂ ਹੋਈਆਂ ਹਨ ਪਰ ਮੁਲਾਜ਼ਮਾਂ ਨੂੰ ਉਹਨਾਂ ਦੀਆਂ ਬੰਨਦੀਆਂ ਤਨਖਾਵਾਂ ਅੱਜ ਤੱਕ ਨਹੀਂ ਦਿੱਤੀਆਂ ਗਈਆਂ ਉਹਨਾਂ ਕਿਹਾ ਕਿ ਬੀਆਰਟੀ ਐਸ ਬੱਸਾਂ ਬੰਦ ਹੋਣ ਕਰਕੇ ਬੀਐਰਟਐਸ ਬੱਸਾਂ ਦੇ ਮੁਲਾਜ਼ਮ ਬੇਰੋਜ਼ਗਾਰ ਹੋਏ ਪਏ ਹਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਜਿਸ ਦੇ ਚਲਦੇ ਅੱਜ ਅਸੀਂ ਨਗਰ ਨਿਗਮ ਦਫਤਰ ਪੁੱਜੇ ਸੀ ਉੱਥੇ ਹੀ ਮਨਦੀਪ ਸਿੰਘ ਮੰਨਾ ਦੇ ਪੁਰਾਣੇ ਸਾਥੀ ਅੰਮ੍ਰਿਤਪਾਲ ਸਿੰਘ ਬਬਲੂ ਵੀ ਨਗਰ ਨਿਗਮ ਦਫਤਰ ਦੇ ਬਾਹਰ ਪੁੱਜੇ ਅੰਮ੍ਰਿਤ ਪਾਲ ਸਿੰਘ ਬਬਲੂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਸਿੰਘ ਮੰਨਾ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਅੰਮ੍ਰਿਤਪਾਲ ਸਿੰਘ ਬਬਲੂ ਦਾ ਇਲਜ਼ਾਮ ਸੀ ਕਿ ਮਨਦੀਪ ਸਿੰਘ ਮੰਨਾ ਲੋਕਾਂ ਨਾਲ ਬਲੈਕ ਮੇਲਿੰਗ ਕਰਦਾ ਹੈ। ਤੇ ਬਲੈਕਮੇਲ ਕਰਕੇ ਉਹਨਾਂ ਨੂੰ ਲੁੱਟਦਾ ਹੈ। ਪਰ ਮਨਦੀਪ ਸਿੰਘ ਮੰਨਾ ਦੇ ਨਾਲ ਆਏ ਬੀਆਰਟੀਐਸ ਮੁਲਾਜ਼ਮਾਂ ਨੇ ਅੰਮ੍ਰਿਤਪਾਲ ਸਿੰਘ ਬਬਲੂ ਤੇ ਹਮਲਾ ਕਰ ਦਿੱਤਾ
ਜਦ ਕਿ ਨਗਰ ਨਿਗਮ ਦਫਤਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਮੁਲਾਜ਼ਮਾਂ ਨੇ ਬਬਲੂ ਤੇ ਹਮਲਾ ਕੀਤਾ |ਜਦੋਂ ਮੰਨਾ ਦੇ ਕਰੀਬੀ ਬਬਲੂ ਨਾਮਕ ਨੌਜਵਾਨ ਨੇ ਮੰਨਾ ਦਾ ਵਿਰੋਧ ਕੀਤਾ ਤਾਂ ਬੀਆਰਟੀਐਸ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਸ਼ੁਰੂ ਹੋਈ ਬੀ.ਆਰ.ਟੀ.ਐਸ ਬੱਸ ਸੇਵਾ ਇੱਕ ਸਾਲ ਤੋਂ ਬੰਦ ਪਈ ਹੈ ਅਤੇ ਇਸ ਦੇ 1500 ਦੇ ਕਰੀਬ ਵਰਕਰ ਬੇਰੁਜ਼ਗਾਰ ਹੋ ਗਏ ਸਨ।ਅੱਜ ਜਦੋਂ ਮਨਦੀਪ ਮੰਨਾ ਦੇ ਨਾਲ ਸਾਰੇ ਵਰਕਰ ਨਗਰ ਨਿਗਮ ਵਿੱਚ ਧਰਨਾ ਦੇਣ ਗਏ ਸਨ ਤਾਂ ਬਬਲੂ ਨਾਮਕ ਨੌਜਵਾਨ ਨੇ ਮੰਨਾ ਦਾ ਵਿਰੋਧ ਕੀਤਾ ਤਾਂ ਬੀਆਰਟੀਐਸ ਕਰਮਚਾਰੀਆਂ ਵੱਲੋਂ ਬਬਲੂ ਦੀ ਕੁੱਟਮਾਰ ਕੀਤੀ ਗਈ।
ਬੀਆਰਟੀਐਸ ਕਾਮਿਆਂ ਦਾ ਕਹਿਣਾ ਹੈ ਕਿ ਇੱਕ ਸਾਲ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਅੱਜ ਆਏ ਹਾਂ ਤਾਂ ਇਸ ਵਿਅਕਤੀ ਵੱਲੋਂ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਕਤ ਮਨਦੀਪ ਮੰਨਾ ਦਾ ਕਹਿਣਾ ਹੈ ਕਿ ਉਹ 1500 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਇਨਸਾਫ਼ ਦਿਵਾਉਣ ਲਈ ਆਏ ਸਨ, ਜੇਕਰ ਕਿਸੇ ਨੂੰ ਮੇਰੇ ਨਾਲ ਕੋਈ ਨਿੱਜੀ ਰੰਜਿਸ਼ ਹੈ ਤਾਂ ਉਹ ਇਸ ਧਰਨੇ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਹੋਰ ਥਾਂ ‘ਤੇ ਪ੍ਰਗਟ ਕਰ ਸਕਦਾ ਸੀ, ਪਰ ਇਹ ਥਾਂ ਠੀਕ ਨਹੀ ਹੈ | ਮਨਦੀਪ ਸਿੰਘ ਮੰਨਾ ਦਾ ਕਹਿਣਾ ਹੈ ਕਿ ਬਬਲੂ ਵੱਲੋਂ ਮੇਰੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।


Comment here