ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ ਸਤਰਾਂ ਜਲੰਧਰ ਦੇ ਵਿੱਚ ਵੀ ਇੱਕ ਪਰਿਵਾਰ ਨੇ ਸੱਚ ਕਰ ਦਿਖਾਈਆਂ ਹੈ ਦਰਅਸਲ ਜਲੰਧਰ ਰਹਿਣ ਵਾਲਾ ਪਰਿਵਾਰ ਜੋ ਕਿ ਗੁਰੂ ਘਰ ਦੇ ਸੇਵਕ ਨੇ ਉਹਨਾਂ ਦੇ ਘਰ ਦੇ ਵਿੱਚ ਪਹਿਲੀ ਦਾਤ ਗੁਰੂ ਸਾਹਿਬ ਨੇ ਧੀ ਦੀ ਬਖਸ਼ੀ ਹ ਅਤੇ ਇਸ ਪਰਿਵਾਰ ਦੇ ਵੱਲੋਂ ਧੀ ਦਾ ਗਰੈਂਡ ਵੈਲਕਮ ਕੀਤਾ ਗਿਆ ਹੈ। ਢੋਲ ਧਮੱਕੇ ਦੇ ਨਾਲ ਧੀ ਨੂੰ ਆਪਣੇ ਘਰ ਲੈ ਕੇ ਪਰਿਵਾਰ ਪਹੁੰਚਿਆ ਹੈ ਸਭ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਫਿਰ ਬੱਚੀ ਨੂੰ ਘਰ ਲਿਜਾਇਆ ਗਿਆ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰਿਕ ਜੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿ ਵਾਹਿਗੁਰੂ ਨੇ ਉਹਨਾਂ ਨੂੰ ਧੀ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਉੱਚ ਪੱਧਰ ਦੀ ਸਿੱਖਿਆ ਦੇਣਗੇ ਤੇ ਸਮਾਜ ਦੇ ਲਈ ਚੰਗਾ ਕਰਨ ਲਈ ਪ੍ਰੇਰਿਤ ਕਰਨਗੇ ਉਹਨਾਂ ਕਿਹਾ ਕਿ ਅੱਜ ਦੇ ਜਮਾਨੇ ਦੇ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ। ਜਨਮ ਦੇ ਸਮੇਂ ਵਿੱਚ ਜੋ ਖੁਸ਼ੀ ਮਨਾਈ ਜਾਂਦੀ ਹੈ ਬਾਅਦ ਵਿੱਚ ਵੀ ਬੱਚਿਆਂ ਦਾ ਮਾਪਿਆਂ ਨੂੰ ਵਧੀਆ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਗਲਤ ਰਸਤੇ ਤੇ ਨਾ ਪੈਣ।
ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜਲੰਧਰ ‘ਚ ਧੀ ਦੇ ਜਨਮ ਤੇ ਕੀਤਾ ਗਿਆ Grand welcome
August 6, 20240
Related Articles
July 28, 20210
1993 ਬੈਚ ਦੇ IPS ਅਧਿਕਾਰੀ ਪ੍ਰਵੀਨ ਰੰਜਨ ਬਣੇ ਚੰਡੀਗੜ੍ਹ ਦੇ ਨਵੇਂ DGP
ਭਾਰਤ ਸਰਕਾਰ ਨੇ 1993 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਵੀਰ ਰੰਜਨ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਸਨੂੰ ਡੀ.ਜੀ.ਪੀ., ਯੂਟੀ ਚੰਡੀਗੜ੍ਹ ਵਜੋਂ ਤਾਇਨਾਤ ਕੀਤਾ ਗਿਆ ਹੈ। ਰੰਜਨ 1989 ਬੈਚ ਦੇ ਆਈਪੀਐਸ ਅਧਿਕਾਰੀ ਸੰਜੇ ਬੈਨੀਵਾਲ ਦੀ ਥਾਂ ਲੈਣਗੇ।
Read More
December 1, 20210
Number Of Farmer Suicides Fell To 5,579 In 2020: Agriculture Minister
The number of farmers who committed suicide dropped to 5,579 in 2020 as compared to 5,957 in the previous year, Agriculture Minister Narendra Singh Tomar informed Parliament on Tuesday, citing the lat
Read More
August 21, 20240
ਪ੍ਰਸ਼ਾਸਨ ਦੀ ਪੋਲ ਖੋਲ ਰਿਹਾ ਬਾਰਿਸ਼ ਦਾ ਪਾਣੀ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਕਦੋਂ ਝਾਕ ਮਾਰੇਗਾ |
ਅੰਮ੍ਰਿਤਸਰ ਅੱਜ ਸਵੇਰ ਤੋਂ ਹੋ ਰਹੀ ਹੈ ਛੰਮ ਛੰਮ ਕਰਦੀ ਤੇਜ਼ ਬਾਰਿਸ਼ ਕਾਰਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰਾਂ ਬਾਰਿਸ਼ ਦੇ ਪਾਣੀ ਵਿਚ ਡੂਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ 'ਚ ਪਾਣੀ ਦੀ
Read More
Comment here