ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਇਹ ਸਤਰਾਂ ਜਲੰਧਰ ਦੇ ਵਿੱਚ ਵੀ ਇੱਕ ਪਰਿਵਾਰ ਨੇ ਸੱਚ ਕਰ ਦਿਖਾਈਆਂ ਹੈ ਦਰਅਸਲ ਜਲੰਧਰ ਰਹਿਣ ਵਾਲਾ ਪਰਿਵਾਰ ਜੋ ਕਿ ਗੁਰੂ ਘਰ ਦੇ ਸੇਵਕ ਨੇ ਉਹਨਾਂ ਦੇ ਘਰ ਦੇ ਵਿੱਚ ਪਹਿਲੀ ਦਾਤ ਗੁਰੂ ਸਾਹਿਬ ਨੇ ਧੀ ਦੀ ਬਖਸ਼ੀ ਹ ਅਤੇ ਇਸ ਪਰਿਵਾਰ ਦੇ ਵੱਲੋਂ ਧੀ ਦਾ ਗਰੈਂਡ ਵੈਲਕਮ ਕੀਤਾ ਗਿਆ ਹੈ। ਢੋਲ ਧਮੱਕੇ ਦੇ ਨਾਲ ਧੀ ਨੂੰ ਆਪਣੇ ਘਰ ਲੈ ਕੇ ਪਰਿਵਾਰ ਪਹੁੰਚਿਆ ਹੈ ਸਭ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਫਿਰ ਬੱਚੀ ਨੂੰ ਘਰ ਲਿਜਾਇਆ ਗਿਆ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰਿਕ ਜੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਨੇ ਕਿ ਵਾਹਿਗੁਰੂ ਨੇ ਉਹਨਾਂ ਨੂੰ ਧੀ ਦੀ ਦਾਤ ਬਖਸ਼ੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਧੀ ਨੂੰ ਉੱਚ ਪੱਧਰ ਦੀ ਸਿੱਖਿਆ ਦੇਣਗੇ ਤੇ ਸਮਾਜ ਦੇ ਲਈ ਚੰਗਾ ਕਰਨ ਲਈ ਪ੍ਰੇਰਿਤ ਕਰਨਗੇ ਉਹਨਾਂ ਕਿਹਾ ਕਿ ਅੱਜ ਦੇ ਜਮਾਨੇ ਦੇ ਵਿੱਚ ਧੀਆਂ ਤੇ ਪੁੱਤਰਾਂ ਦੇ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਅਤੇ ਧੀਆਂ ਨੂੰ ਵੀ ਪੁੱਤਰਾਂ ਵਾਂਗੂੰ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ। ਜਨਮ ਦੇ ਸਮੇਂ ਵਿੱਚ ਜੋ ਖੁਸ਼ੀ ਮਨਾਈ ਜਾਂਦੀ ਹੈ ਬਾਅਦ ਵਿੱਚ ਵੀ ਬੱਚਿਆਂ ਦਾ ਮਾਪਿਆਂ ਨੂੰ ਵਧੀਆ ਤਰੀਕੇ ਨਾਲ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਗਲਤ ਰਸਤੇ ਤੇ ਨਾ ਪੈਣ।