ਜ਼ਿਲਾ ਗੁਰਦਾਸਪੁਰ ਦੇ ਪਿੰਡ ਜਾਂਗਲਾ ਦੇ ਨੌਜਵਾਨ ਦੀ ਭੇਦ ਭਰੇ ਹਾਲਤ ‘ਚ ਲਾਹੌਰ ਬਰਾਂਚ ਨਹਿਰ ਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾਂਗਲਾ ਵਜੋਂ ਹੋਈ ਹੈ ।ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜਦੀਕ ਲੰਘਦੀ ਨਹਿਰ ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭੈਣ ਨੇ ਪਿੰਡ ਭਾਰਥਵਾਲ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕੀ 31 ਜੁਲਾਈ ਨੂੰ ਉਸਦੇ ਪੁੱਤਰ ਪ੍ਰਭਦੀਪ ਸਿੰਘ ਨੂੰ ਪਿੰਡ ਭਾਰਥਵਾਲ ਦਾ ਇੱਕ ਵਿਅਕਤੀ ਸ਼ਾਮ 8 ਵਜੇ ਘਰੋਂ ਉਸਨੂੰ ਬੁਲਾ ਕੇ ਲੈ ਗਿਆ ਸੀ। ਮ੍ਰਿਤਕ ਦੀ ਮਾਤਾ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਉਹਨਾਂ ਨੇ ਉਕਤ ਵਿਅਕਤੀ ਨੂੰ ਜਦ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਕਿਧਰੇ ਚਲਾ ਗਿਆ ਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਵਿਅਕਤੀ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪ੍ਰਭਦੀਪ ਸਿੰਘ ਦੀ ਲਾਸ਼ ਨਹਿਰ ਚੋਂ ਹੀ ਮਿਲੇਗੀ ਜਿਸ ਤੋਂ ਉਨਾਂ ਨੂੰ ਸ਼ੰਕਾ ਹੈ ਕਿ ਉਸਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਚ ਸੁੱਟ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਭੈਣ ਪਲਕਦੀਪ ਕੌਰ ਨੇ ਕਿਹਾ ਕਿ ਜਦ ਉਕਤ ਵਿਆਕਤੀ ਉਸਦੇ ਭਰਾ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਉਸਨੇ ਦੱਸਿਆ ਕਿ ਐਤਵਾਰ ਨੂੰ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਥਾਣਾ ਝੰਡੇਰ ਕਲਾਂ ਦੇ ਅਧੀਨ ਪਿੰਡ ਸੰਗਤਪੁਰਾ ਦੇ ਨਜ਼ਦੀਕ ਨਹਿਰ ਲਾਹੌਰ ਬਰਾਂਚ ਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਪ੍ਰਭਦੀਪ ਸਿੰਘ ਵਜੋਂ ਹੋਈ ਹੈ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਭਰਾ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਲਾਪਤਾ ਹੋਏ ਨੌਜਵਾਨ ਦੀ ਨਹਿਰ ‘ਚੋ ਮਿਲੀ ਲਾ/ਸ਼ , ਘਰੋਂ ਬੁਲਾ ਕੇ ਲੈ ਗਿਆ ਸੀ ਕੋਈ ਮੁੰਡਾ ਮਾਂ ਦਾ ਰੋ -ਰੋ ਕੇ ਹੋਇਆ ਬੁਰਾ ਹਾ/ਲ !
August 5, 20240
Related Articles
March 18, 20220
PWD ਦੇ ਸਿੰਚਾਈ ਵਿਭਾਗ ‘ਚ ਸਹਾਇਕ ਇੰਜੀਨੀਅਰ ਸੁਖਦੀਪ ਸਿੰਘ ਬਣੇ SDO, ਸੰਭਾਲਿਆ ਅਹੁਦਾ
ਸੁਖਦੀਪ ਸਿੰਘ ਨੂੰ ਪੀ.ਡਬਲਿਊ.ਡੀ. ਸਿੰਚਾਈ ਵਿਭਾਗ ਵਿੱਚ ਐਸ.ਡੀ.ਓ. ਰੈਂਕ ਮਿਲ ਗਿਆ ਹੈ। ਉਨ੍ਹਾਂ ਅੱਜ ਆਪਣਾ ਅਹੁਦਾ ਸੰਭਾਲਿਆ। ਸੁਖਦੀਪ ਸਿੰਘ ਇਸ ਵਿਭਾਗ ਵਿੱਚ ਪਹਿਲਾਂ ਸਹਾਇਕ ਇੰਜੀਅਰ ਸਨ। 50 ਸਾਲ ਪਹਿਲਾਂ ਸੁਖਦੀਪ ਸਿੰਘ ਦੇ ਦਾਦਾ ਜੀ ਇਸੇ ਅਹੁਦੇ
Read More
August 1, 20240
ਨੌਜਵਾਨ ਨੂੰ ਜ਼ਹਿ.ਰੀਲੀ ਦਵਾਈ ਪਿਲਾ ਕੇ ਮਾ.ਰ.ਨ ਵਾਲਿਆ ਦੀ ਗ੍ਰਿਫਤਾਰੀ ਨਾ ਹੋਣ ‘ਤੇ ਪਰਿਵਾਰਿਕ ਮੈਂਬਰਾਂ ਨੇ SSP ਦਫ਼ਤਰ ਦੇ ਮੂਹਰੇ ਲਾਇਆ ਧਰਨਾ |
ਬੀਤੇ ਦਿਨੀਂ ਥਾਣਾ ਦੋਰਾਂਗਲਾ ਦੇ ਤਹਿਤ ਆਉਂਦੇ ਪਿੰਡ ਸੰਘੇਰ ਦੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਜਹਰੀਲੀ ਦਵਾਈ ਨਿਗਲਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਮਾਤਾ ਕੁਲਦੀਪ ਕੌਰ ਪਤਨੀ ਕਸ਼ਮੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਉਸਦੇ ਪੁੱਤਰ ਜਸ
Read More
July 15, 20210
ਆਪਣੇ ਹੀ ਪੁੱਤ ਨੂੰ ਜ਼ੰਜੀਰਾਂ ਨਾਲ ਬੰਨ੍ਹਣ ਨੂੰ ਕਿਉਂ ਮਜਬੂਰ ਹੋਈ ਇਹ ਮਾਂ, ਜਾਣੋ ਪੂਰਾ ਮਾਮਲਾ…
ਪੰਜਾਬ ‘ਚ ਪੰਜ ਦਰਿਆਵਾਂ ਦੇ ਨਾਲ ਛੇਵਾਂ ਨਸ਼ੇ ਦਾ ਦਰਿਆ ਵਹਿ ਰਿਹਾ ਹੈ।ਨਸ਼ੇ ਦੇ ਛੇਵੇਂ ਦਰਿਆ ਨੇ ਲੱਖਾਂ ਲੋਕਾਂ ਦੇ ਘਰ ਬਰਬਾਦ ਦਿੱਤੇ ਹਨ।ਕਿਸੇ ਮਾਂ ਦਾ ਪੁੱਤ, ਭੈਣ ਦਾ ਭਰਾ, ਪਤਨੀ ਦਾ ਪਤੀ ਖੋਹ ਲਿਆ ਹੈ।ਅਜਿਹਾ ਹੀ ਇੱਕ ਮਾਮਲਾ ਜ਼ਿਲਾ ਮੋਗਾ ਦੇ ਕਸਬ
Read More
Comment here