ਜ਼ਿਲਾ ਗੁਰਦਾਸਪੁਰ ਦੇ ਪਿੰਡ ਜਾਂਗਲਾ ਦੇ ਨੌਜਵਾਨ ਦੀ ਭੇਦ ਭਰੇ ਹਾਲਤ ‘ਚ ਲਾਹੌਰ ਬਰਾਂਚ ਨਹਿਰ ਚੋਂ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਛਾਣ ਪ੍ਰਭਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਜਾਂਗਲਾ ਵਜੋਂ ਹੋਈ ਹੈ ।ਮ੍ਰਿਤਕ ਨੌਜਵਾਨ 31 ਜੁਲਾਈ ਨੂੰ ਘਰੋਂ ਕਿਸੇ ਵਿਅਕਤੀ ਦੇ ਨਾਲ ਗਿਆ ਸੀ ਅਤੇ ਐਤਵਾਰ ਨੂੰ ਨੌਜਵਾਨ ਦੀ ਲਾਸ਼ ਪਿੰਡ ਜਗਦੇਵ ਕਲਾਂ ਨਜਦੀਕ ਲੰਘਦੀ ਨਹਿਰ ਚੋਂ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭੈਣ ਨੇ ਪਿੰਡ ਭਾਰਥਵਾਲ ਦੇ ਵਿਅਕਤੀ ਤੇ ਕਤਲ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਮਾਤਾ ਪਲਵਿੰਦਰ ਕੌਰ ਨੇ ਦੱਸਿਆ ਕੀ 31 ਜੁਲਾਈ ਨੂੰ ਉਸਦੇ ਪੁੱਤਰ ਪ੍ਰਭਦੀਪ ਸਿੰਘ ਨੂੰ ਪਿੰਡ ਭਾਰਥਵਾਲ ਦਾ ਇੱਕ ਵਿਅਕਤੀ ਸ਼ਾਮ 8 ਵਜੇ ਘਰੋਂ ਉਸਨੂੰ ਬੁਲਾ ਕੇ ਲੈ ਗਿਆ ਸੀ। ਮ੍ਰਿਤਕ ਦੀ ਮਾਤਾ ਨੇ ਅੱਗੇ ਦੱਸਿਆ ਕਿ ਅਗਲੇ ਦਿਨ ਉਹਨਾਂ ਨੇ ਉਕਤ ਵਿਅਕਤੀ ਨੂੰ ਜਦ ਆਪਣੇ ਪੁੱਤਰ ਬਾਰੇ ਪੁੱਛਿਆ ਤਾਂ ਉਸਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਕਤ ਵਿਅਕਤੀ ਕਿਧਰੇ ਚਲਾ ਗਿਆ ਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ। ਉਹਨਾਂ ਕਿਹਾ ਕਿ ਉਕਤ ਵਿਅਕਤੀ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪ੍ਰਭਦੀਪ ਸਿੰਘ ਦੀ ਲਾਸ਼ ਨਹਿਰ ਚੋਂ ਹੀ ਮਿਲੇਗੀ ਜਿਸ ਤੋਂ ਉਨਾਂ ਨੂੰ ਸ਼ੰਕਾ ਹੈ ਕਿ ਉਸਦੇ ਪੁੱਤਰ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਚ ਸੁੱਟ ਦਿੱਤਾ ਹੈ। ਮ੍ਰਿਤਕ ਨੌਜਵਾਨ ਦੀ ਭੈਣ ਪਲਕਦੀਪ ਕੌਰ ਨੇ ਕਿਹਾ ਕਿ ਜਦ ਉਕਤ ਵਿਆਕਤੀ ਉਸਦੇ ਭਰਾ ਨੂੰ ਨਾਲ ਲੈ ਕੇ ਜਾ ਰਿਹਾ ਸੀ ਉਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਉਸਨੇ ਦੱਸਿਆ ਕਿ ਐਤਵਾਰ ਨੂੰ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਥਾਣਾ ਝੰਡੇਰ ਕਲਾਂ ਦੇ ਅਧੀਨ ਪਿੰਡ ਸੰਗਤਪੁਰਾ ਦੇ ਨਜ਼ਦੀਕ ਨਹਿਰ ਲਾਹੌਰ ਬਰਾਂਚ ਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖਤ ਪ੍ਰਭਦੀਪ ਸਿੰਘ ਵਜੋਂ ਹੋਈ ਹੈ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਦੇ ਭਰਾ ਦੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਲਾਪਤਾ ਹੋਏ ਨੌਜਵਾਨ ਦੀ ਨਹਿਰ ‘ਚੋ ਮਿਲੀ ਲਾ/ਸ਼ , ਘਰੋਂ ਬੁਲਾ ਕੇ ਲੈ ਗਿਆ ਸੀ ਕੋਈ ਮੁੰਡਾ ਮਾਂ ਦਾ ਰੋ -ਰੋ ਕੇ ਹੋਇਆ ਬੁਰਾ ਹਾ/ਲ !
August 5, 20240
Related Articles
January 7, 20220
ਮੁੰਬਈ ‘ਚ ਹਰ ਤੀਜਾ ਵਿਅਕਤੀ ਮਿਲ ਰਿਹਾ ਹੈ ਕੋਰੋਨਾ ਪਾਜ਼ੀਟਿਵ, ਦੂਜੀ ਲਹਿਰ ਦੇ ਸਿਖਰ ਨੂੰ ਪਾਰ ਕਰ ਚੁੱਕੇ ਹਨ ਨਵੇਂ ਕੇਸ
ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਮੁੰਬਈ ‘ਤੇ ਤੇਜ਼ ਹੋ ਗਿਆ ਹੈ। ਵੀਰਵਾਰ ਨੂੰ ਸ਼ਹਿਰ ‘ਚ ਕਰੀਬ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਤੀਜੀ ਲਹਿਰ ਦਾ ਸਿਖਰ ਆਉਣਾ ਅਜੇ ਬਾਕੀ ਹੈ ਅਤੇ ਇਸ ਤੋਂ ਪਹਿਲਾਂ ਇਹ ਸਥਿਤੀ ਚਿੰਤਾਵਾਂ ਪੈਦਾ ਕਰਨ ਵਾਲੀ ਹੈ
Read More
November 7, 20240
ਛੱਠ ਪੂਜਾ ਮਨਾਉਣ ‘ਚ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਲਦ ਕੀਤਾ ਜਾਵੇਗਾ ਹੱਲ :- ਕੈਬਨਟ ਮੰਤਰੀ ਮਹਿੰਦਰ ਭਗਤ
ਛੱਠ ਪੂਜਾ ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾਣਾ ਹੈ । ਜਿਸ ਨੂੰ ਲੈ ਕੇ ਪੰਜਾਬ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਬਸਤੀ ਬਾਵਾ ਖੇਲ ਨਹਿਰ ਜਿੱਥੇ ਕਿ ਛੱਠ ਪੂਜਾ ਦਾ ਆਯੋਜਨ ਕੀਤਾ ਜਾਣਾ ਹੈ ਦਾ ਜਾਇਜ਼ਾ ਲਿਆ ਅਤੇ ਮੌਕੇ ਤੇ ਨਗਰ ਨਿਗਮ ਕਮਿਸ
Read More
May 17, 20220
ਪੰਜਾਬ ‘ਚ ਡੂੰਘਾ ਹੋਇਆ ਬਿਜਲੀ ਸੰਕਟ, ਰੋਪੜ ਥਰਮਲ ਪਲਾਂਟ ਦੇ 4 ਵਿੱਚੋਂ 2 ਯੂਨਿਟ ਹੋਏ ਬੰਦ
ਪੰਜਾਬ ਨੂੰ ਕੋਲੇ ਦੀ ਸਪਲਾਈ ਦੀ ਘਾਟ ਅਤੇ ਲੰਬੇ ਸਮੇਂ ਤੋਂ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ (ਰੋਪੜ ਥਰਮਲ ਪਲਾਂਟ) ਦਾ ਇੱਕ ਹੋਰ ਯੂਨਿਟ ਸੋਮਵਾਰ ਰਾਤ ਨੂੰ ਬੋਇਲਰ ਵਿੱਚ ਲੀਕ ਹੋਣ ਕਾਰਨ
Read More
Comment here