ਰਾਈਸ ਮਿੱਲਰ ਐਸੋਸੀਏਸ਼ਨ ਵਲੋਂ ਇਕ ਅਹਿਮ ਮੀਟਿੰਗ ਬਟਾਲਾ ਕਲੱਬ ਵਿੱਚ ਕੀਤੀ ਗਈ ।ਇਸ ਮੀਟਿੰਗ ਚ ਤਰਨ ਤਾਰਨ, ਅੰਮ੍ਰਿਤਸਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਰਾਈਸ ਮਿੱਲ ਮਾਲਕਾਂ ਨੇ ਸ਼ਮੂਲੀਅਤ ਕੀਤੀ ।ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਈਸ ਮਿੱਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲ ਅਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਦਾ ਰਾਈਸ ਮਿਲਰ ਵੱਡੀ ਪਰੇਸ਼ਾਨੀਆਂ ਚੋਂ ਗੁਜਰ ਰਿਹਾ ਹੈ। ਉਹਨਾਂ ਕਿਹਾ ਕਿ ਐਫਸੀਆਈ ਦੇ ਗੁਦਾਮਾਂ ਚ ਮਿਲਿੰਗ ਕੀਤਾ ਹੋਇਆ ਚਾਵਲ ਲਗਾਉਣ ਲਈ ਕੋਈ ਜਗ੍ਹਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਧੱਕੇ ਨਾਲ ਪਿਛਲੇ ਸਮੇਂ ਚ 25 ਫਸਦੀ ਤੋਂ ਜਿਆਦਾ ਨਵੀਂ ਵਾਲੀ ਪੈਡੀ ਸੈਲਰ ਮਾਲਕਾਂ ਦੇ ਗੁਦਾਮਾਂ ਚ ਲਗਵਾਈ ਸੀ ਜਿਸ ਨਾਲ ਸੈਲਰ ਮਾਲਕ ਨੂੰ ਭਾਰੀ ਘਾਟਾ ਸਹਿਣ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਰਾਈਸ ਮਿੱਲਰਜ਼ ਐਫਸੀਆਈ ਦੇ ਗੁਦਾਮਾਂ ਚ ਚਾਵਲ ਨਾ ਲੱਗਣ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਰਾਈਸ ਮਿਲਰ ਨਾਲ ਹੋਰ ਧੱਕਾ ਕੀਤਾ ਹੈ ਸਰਕਾਰ ਰਾਈਸ ਮਿਲਰਜ ਨੂੰ ਬਾਰਦਾਣੇ ਦੇ ਪੈਸੇ ਵੀ ਨਹੀਂ ਦੇ ਰਹੀ ਹੈ ।ਜ਼ਿਲ੍ਹਾ ਪ੍ਰਧਾਨ ਹਰੂਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਨਾਲ ਸ਼ੈਲਰ ਮਾਲਕਾਂ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਵੱਜੀ ਹੈ ।ਉਨ੍ਹਾਂ ਕਿਹਾ ਕਿ ਅੱਜ ਹਰ ਰਾਈਸ ਮਿਲਰ ਘਾਟੇ ਚ ਜਾ ਰਿਹਾ ਹੈ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਰਾਈਸ ਮਿਲਰਸ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਨਵੇਂ ਪੈਡੀ ਦੇ ਸੀਜਨ ਦੇ ਲਈ ਆਪਣੀ ਰਜਿਸਟਰੇਸ਼ਨ ਨਹੀਂ ਕਰਾਉਣਗੇ।
ਰਾਇਸ ਮਿੱਲਰਜ਼ ਐਸੋਸੀਏਸ਼ਨ ਨੇ ਕੀਤੀ ਮੀਟਿੰਗ ,ਕੇਂਦਰ ਤੇ ਸੂਬਾ ਸਰਕਾਰ ਖਿਲਾਫ਼ ਕੀਤਾ ਐਲਾਨ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਨਹੀਂ ਕਰਾਵਾਂਗੇ ਰਜਿਸਟ੍ਰੇਸ਼ਨ

Related tags :
Comment here