ਪਿਛਲੇ ਲੰਬੇ ਸਮੇਂ ਤੋਂ ਇਸ ਸੰਸਥਾ ਦੇ ਵੱਲੋਂ ਤੀਜ ਦਾ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਇਸ ਇਤਿਹਾਸ ਦਾ ਇੱਕੋ ਹੀ ਮਕਸਦ ਹੈ ਆਉਣ ਵਾਲੀਆਂ ਧੀਆਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਕਲਚਰ ਕੀ ਸੀ ਕਿਉਂਕਿ ਮਾਡਲ ਜਮਾਨੇ ਦੇ ਵਿੱਚ ਲੋਕ ਪੰਜਾਬੀ ਕਲਚਰ ਭੁੱਲਦੇ ਜਾ ਰਹੇ ਨੇ ਉਸੇ ਚੀਜ਼ ਨੂੰ ਕਾਇਮ ਰੱਖਣ ਵਾਸਤੇ ਇਸ ਸੰਸਥਾ ਦੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਕਿਹਾ ਕਿ ਚਾਹੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਪਰ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਕਲਚਰ ਨਾਲ ਜੋੜ ਕੇ ਰੱਖਿਆ ਹੈ ਚਾਹੇ ਵਿਦੇਸ਼ਾਂ ਦੇ ਵਿੱਚ ਉਹ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਪਰ ਜਦੋਂ ਪੰਜਾਬ ਵਿੱਚ ਆਪਣੇ ਘਰਾਂ ਦੇ ਹਨ ਤੇ ਠੇਠ ਪੰਜਾਬੀ ਬੋਲਦੇ ਹਨ, ਉਣਾ ਕਿਹਾ ਕਿ ਸਾਨੂੰ ਆਪਣਾ ਕਲਚਰ ਜਿੰਦਾ ਰੱਖਣ ਦੇ ਲਈ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਜੇਕਰ ਸਾਰੇ ਬੱਚੇ ਹੀ ਵਿਦੇਸ਼ਾਂ ਵੱਲ ਚਲੇ ਗਏ ਤੇ ਪੰਜਾਬ ਨੂੰ ਕੌਣ ਸੰਭਾਲੇਗਾ ਇਸ ਕਰਕੇ ਅਸੀਂ ਆਪਣਾ ਕਲਚਰ ਕਾਇਮ ਰੱਖਣ ਦੇ ਲਈ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਾਂ ਉਹਨਾਂ ਕਿਹਾ ਕਿ ਆਪਾਂ ਦਿਨੋਂ ਦਿਨ ਮੋਡਰਨ ਹੁੰਦੇ ਜਾ ਰਹੇ ਹਾਂ ਸਾਡੇ ਰਹਿਣ ਸਹਿਣ ਸਾਡੇ ਪਹਿਰਾਵੇ ਵਿੱਚ ਕਾਫੀ ਫਰਕ ਆ ਰਿਹਾ। ਸਾਨੂੰ ਆਪਣਾ ਪਹਿਰਾਵਾ ਤੇ ਰਹਿਣ ਸਹਿਣ ਤੇ ਖਾਣ ਪੀਣ ਨਹੀਂ ਭੁੱਲਣਾ ਚਾਹੀਦਾ।।
ਗੁਰੂ ਨਗਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ ਤੀਜ ਦਾ ਤਿਉਹਾਰ ਵੈਸਟਰਨ ਕਲਚਰ ਨਾਲ ਜੁੜ ਰਹੇ ਲੋਕਾਂ ਨੂੰ ਪੰਜਾਬ ਦੀ ਸੱਭਿਅਤਾ ਤੇ ਸੰਸਕ੍ਰਿਤੀ ਦੇ ਨਾਲ ਕਰਾਇਆ ਜਾ ਰਿਹਾ ਰੁ-ਬ-ਰੂਹ |

Related tags :
Comment here