ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਉਣ ਦੀ ਪਹਿਲੀ ਬਾਰਸ਼ ਨੇ ਨਗਰ ਕੌਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਤੜਕਸਾਰ ਹੋਈ ਬਾਰਿਸ਼ ਸ਼ਾਮ ਤੱਕ ਪਈ ਜਿਸ ਨਾਲ ਮੁਕਤਸਰ ਦੇ ਕਈ ਏਰੀਏ ਦੇ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਖੜ ਗਿਆ ਸੜਕਾਂ ਤੇ ਪਾਣੀ ਖੜਨ ਦੇ ਨਾਲ ਲੋਕਾਂ ਨੂੰ ਲੱਗਣ ਦੇ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪਾਣੀ ਖੜੇ ਹੋਣ ਦੇ ਕਾਰਨ ਮੁਕਤਸਰ ਦੇ ਬਾਜ਼ਾਰ ਤਕਰੀਬਨ ਬੰਦ ਰਹੇ ਉੱਥੇ ਹੀ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਇਹ ਸਮੱਸਿਆ ਕਰੀਬ 15 ਤੋਂ 20 ਸਾਲ ਤੋਂ ਬਣੀ ਹੋਈ ਹੈ ਲੇਕਿਨ ਅੱਜ ਤੱਕ ਨਾ ਹੀ ਨਗਰ ਕੌਸਲ ਦੇ ਅਧਿਕਾਰੀ ਤੇ ਨਾ ਹੀ ਇੱਥੋਂ ਦੇ ਐਮਐਲਏ ਦੇ ਵੱਲੋਂ ਕੋਈ ਧਿਆਨ ਦਿੱਤਾ ਗਿਆ ਜਦ ਬਾਰਿਸ਼ ਪੈਂਦੀ ਹੈ ਤਾਂ ਮੁਕਤਸਰ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਦੁਕਾਨਦਾਰਾਂ ਦੇ ਕੋਲ ਗਾਹਕ ਨਹੀਂ ਆਉਂਦਾ ਜਿਸ ਨਾਲ ਦੁਕਾਨਾਂ ਬੰਦ ਰਹਿੰਦੀਆਂ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਤਾਂ ਸਾਉਣ ਦੀ ਪਹਿਲੀ ਬਾਰਿਸ਼ ਹੈ ਇਸ ਤੋਂ ਬਾਅਦ ਤਾ ਬਾਰਿਸ਼ਾਂ ਪੈਣੀਆਂ ਹਨ ਤਾਂ ਫਿਰ ਮੁਕਤਸਰ ਦੇ ਕੀ ਹਾਲਾਤ ਹੋਣਗੇ।
ਪਹਿਲੀ ਬਰਸਾਤ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ , ਦੇਖੋ ਕਿਵੇਂ ਪੂਰੇ ਸ਼ਹਿਰ ‘ਚ ਹੋਇਆ ਪਾਣੀ ਪਾਣੀ ! ਸੜਕਾਂ ਬਿਨਾਂ ਮੀਂਹ ਤੋਂ ਵੀ ਪਾਣੀ ‘ਚ ਡੁੱਬੀਆਂ ਰਹਿੰਦੀਆਂ ਨੇ – ਸਥਾਨਕ ਵਾਸੀ |
August 2, 20240
Related Articles
September 26, 20220
ਗੈਂਗਸਟਰਾਂ ਦੀ ਆਨਲਾਈਨ ਭਰਤੀ ! ਕੈਨੇਡਾ ਤੋਂ ਫੋਨ ਰਾਹੀਂ 18-19 ਸਾਲ ਦੇ ਮੁੰਡਿਆਂ ਨੂੰ ਗੈਂਗ ‘ਚ ਭਰਤੀ ਕਰ ਰਿਹੈ ਗੋਲਡੀ ਬਰਾੜ
ਗੈਂਗਸਟਰ ਇਸ ਕਦਰ ਬੇਖੌਫ ਹੋ ਗਏ ਹਨ ਕਿ 18-19 ਸਾਲ ਦੇ ਨੌਜਵਾਨਾਂ ਨੂੰ ਆਪਣੀ ਗੈਂਗ ਵਿੱਚ ਭਰਤੀ ਕਰ ਰਹੇ ਹਨ। ਇਸਦੀ ਸ਼ੁਰੂਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਹੈ। ਗੈਂਗਸਟਰ ਗੋਲਡੀ ਬਰਾੜ 18-19 ਸਾਲ ਦੇ ਨੌਜਵਾਨਾਂ ਨੂੰ ਕੈਨੇਡਾ ਤੋਂ ਫੋਨ ਰਾਹੀਂ ਭ
Read More
April 28, 20210
ਵੱਡੀ ਖਬਰ : ਭਰਾ ਹੀ ਬਣਿਆ ਭਰਾ ਦੀ ਜਾਨ ਦਾ ਦੁਸ਼ਮਣ, ASI ਨੇ ਆਪਣੇ ਹੀ ਪੁਲੀਸ ਮੁਲਾਜ਼ਮ ਭਰਾ ‘ਤੇ ਚਲਾਈ ਗੋਲੀ
ਲੁਧਿਆਣਾ ਦੇ ਹੈਬੋਵਾਲ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਨੇ ਆਪਣੇ ਹੀ ਭਰਾ ‘ਤੇ ਗੋਲੀ ਚਲਾ ਦਿੱਤੀ। ਦਰਅਸਲ ਲੁਧਿਆਣਾ ਦੇ ਵਿੱਚ ਆਪਸੀ ਵਿਵਾਦ ਦੇ ਚਲਦਿਆਂ ਕਾਰਪਰੇਸ਼ਨ ਵਿੱਚ ਤੈਨਾਤ ਦੋ ਪੁਲੀਸ ਮੁਲ
Read More
July 5, 20210
ਪੰਜਾਬ ਦੀਆਂ ਸ਼ਰਾਬ ਉਤਪਾਦਕ ਇਕਾਈਆਂ ਦਾ ਤੀਜੀ ਧਿਰ ਤੋਂ ਕਰਵਾਇਆ ਜਾਵੇਗਾ ਆਡਿਟ, ਆਬਕਾਰੀ ਵਿਭਾਗ ਵੱਲੋਂ IIT ਰੋਪੜ ਨਾਲ ਭਾਈਵਾਲੀ
ਸੂਬੇ ਦੇ ਆਬਕਾਰੀ ਵਿਭਾਗ ਨੇ ਬੀਤੇ ਵਰ੍ਹੇ ਤੋਂ ਸੂਬੇ ‘ਚ ਸ਼ਰਾਬ ਉਤਪਾਦਕ ਇਕਾਈਆਂ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵੱਲੋਂ ਆਈ.ਆਈ.ਟੀ ਰੋਪੜ ਨਾਲ ਭਾਈਵਾਲੀ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਇਕਾਈਆਂ ਵਿਖੇ ਮਾਸ ਫਲੋ ਮੀਟਰਾਂ ਦੇ ਤਕਨ
Read More
Comment here