ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਾਉਣ ਦੀ ਪਹਿਲੀ ਬਾਰਸ਼ ਨੇ ਨਗਰ ਕੌਸਲ ਦੀ ਪੋਲ ਖੋਲ ਕੇ ਰੱਖ ਦਿੱਤੀ ਤੜਕਸਾਰ ਹੋਈ ਬਾਰਿਸ਼ ਸ਼ਾਮ ਤੱਕ ਪਈ ਜਿਸ ਨਾਲ ਮੁਕਤਸਰ ਦੇ ਕਈ ਏਰੀਏ ਦੇ ਵਿੱਚ ਦੋ ਤੋਂ ਤਿੰਨ ਫੁੱਟ ਪਾਣੀ ਖੜ ਗਿਆ ਸੜਕਾਂ ਤੇ ਪਾਣੀ ਖੜਨ ਦੇ ਨਾਲ ਲੋਕਾਂ ਨੂੰ ਲੱਗਣ ਦੇ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਪਾਣੀ ਖੜੇ ਹੋਣ ਦੇ ਕਾਰਨ ਮੁਕਤਸਰ ਦੇ ਬਾਜ਼ਾਰ ਤਕਰੀਬਨ ਬੰਦ ਰਹੇ ਉੱਥੇ ਹੀ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਇਹ ਸਮੱਸਿਆ ਕਰੀਬ 15 ਤੋਂ 20 ਸਾਲ ਤੋਂ ਬਣੀ ਹੋਈ ਹੈ ਲੇਕਿਨ ਅੱਜ ਤੱਕ ਨਾ ਹੀ ਨਗਰ ਕੌਸਲ ਦੇ ਅਧਿਕਾਰੀ ਤੇ ਨਾ ਹੀ ਇੱਥੋਂ ਦੇ ਐਮਐਲਏ ਦੇ ਵੱਲੋਂ ਕੋਈ ਧਿਆਨ ਦਿੱਤਾ ਗਿਆ ਜਦ ਬਾਰਿਸ਼ ਪੈਂਦੀ ਹੈ ਤਾਂ ਮੁਕਤਸਰ ਦੇ ਵਿੱਚ ਪਾਣੀ ਹੀ ਪਾਣੀ ਹੋ ਜਾਂਦਾ ਹੈ। ਜਿਸ ਨਾਲ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਕਿਉਂਕਿ ਦੁਕਾਨਦਾਰਾਂ ਦੇ ਕੋਲ ਗਾਹਕ ਨਹੀਂ ਆਉਂਦਾ ਜਿਸ ਨਾਲ ਦੁਕਾਨਾਂ ਬੰਦ ਰਹਿੰਦੀਆਂ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਤਾਂ ਸਾਉਣ ਦੀ ਪਹਿਲੀ ਬਾਰਿਸ਼ ਹੈ ਇਸ ਤੋਂ ਬਾਅਦ ਤਾ ਬਾਰਿਸ਼ਾਂ ਪੈਣੀਆਂ ਹਨ ਤਾਂ ਫਿਰ ਮੁਕਤਸਰ ਦੇ ਕੀ ਹਾਲਾਤ ਹੋਣਗੇ।