ਦਿੜ੍ਹਬਾ ਸਬ ਡਵੀਜ਼ਨ ਅੰਦਰ ਸ਼ਾਨਦਾਰ ਕੰਪਲੈਕਸ ਬਣ ਕੇ ਤਿਆਰ ਹੋ ਰਿਹਾ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਦਿੜ੍ਹਬਾ ਸ਼ਿਹਰ ਅੰਦਰ ਜੁਡੀਸ਼ੀਅਲ ਕੋਰਟ ਬਣਾਏ ਜਾਣ ਦੀ ਮੰਗ ਉਠ ਰਹੀ ਹੈ। ਸ਼ਹਿਰ ਦੀਆਂ ਅਤੇ ਇਲਾਕੇ ਦੀਆਂ ਸੰਸਥਾਵਾਂ ਨੇ ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ ਰਾਹੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸ਼ਿਵ ਚੰਦ ਅਤੇ ਪ੍ਰਗਟ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਇਲਾਕਾ ਵਿਧਾਨ ਸਭਾ ਦੀ ਸੀਟ ਹੈ। ਉਥੋਂ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਅੰਦਰ ਵਿੱਤ ਮੰਤਰੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਮਤ ਸਕਦਾ ਦਿੜ੍ਹਬਾ ਅੰਦਰ ਸਬ ਡਵੀਜ਼ਨ ਪੱਧਰ ਦਾ ਕੰਪਲੈਕਸ ਬਣ ਗਿਆ ਹੈ। ਜਿਸ ਵਿੱਚ ਸਬ ਡਵੀਜਨ ਪੱਧਰ ਦੇ ਸਾਰੇ ਦਫਤਰ ਕੰਮ ਕਰਨਗੇ। ਸਿਰਫ ਇੱਕ ਕੰਮ ਕੋਰਟ ਦੇ ਕੇਸਾਂ ਲਈ ਸੁਨਾਮ, ਸੰਗਰੂਰ ਜਾਣਾ ਪੈਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਦਿੜ੍ਹਬਾ ਅੰਦਰ ਜੂਡੀਸ਼ੀਅਲੀ ਕੋਰਟ ਬਣਾਈ ਜਾਵੇ। ਇਸ ਨਾਲ ਇਲਾਕੇ ਦੇ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣੋ ਬਚ ਜਾਵੇਗਾ। ਇਸ ਦੇ ਨਾਲ ਲੋਕਾਂ ਨੂੰ ਜਲਦੀ ਇਨਸਾਫ ਵੀ ਮਿਲੇਗਾ। ਐਸਡੀਐਮ ਰਾਜੇਸ਼ ਸ਼ਰਮਾ ਨੇ ਲੋਕਾਂ ਤੋੰ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਮੰਗ ਪੱਤਰ ਨੂੰ ਅੱਜ ਹੀ ਪੂਰੀ ਦਫਤਰੀ ਕਰਵਾਈ ਕਰਕੇ ਉਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ।
ਦਿੜ੍ਹਬਾ ਅੰਦਰ ਜ਼ੁਡੀਸ਼ੀਅਲ ਕੋਰਟ ਬਣਾਉਣ ਦੀ ਉੱਠੀ ਮੰਗ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣ ਤੋਂ ਬਚੇਗਾ ਤੇ ਇਨਸਾਫ ਜਲਦੀ ਮਿਲੇਗਾ |
July 31, 20240
Related Articles
December 9, 20210
Telecom Department To Deactivate Extra SIM Of Subscribers Beyond 9 Connections
The Department of Telecommunications (DoT) has issued an order to re-verify the SIM of subscribers holding beyond nine connections across India and six connections in the case of Jammu and Kashmir, No
Read More
May 29, 20210
ਪੀ ਚਿਦੰਬਰਮ ਨੇ ਕੀਤੀ ਮੰਗ, ਕਿਹਾ- ਵੈਕਸੀਨ ਸਪਲਾਈ ਦੀ ਹੋਵੇ CAG ਆਡਿਟ
ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਤਬਾਹੀ ਤੋਂ ਬਾਅਦ ਹੁਣ ਨਵੇਂ ਮਾਮਲਿਆਂ ਵਿੱਚ ਬੀਤੇ ਕੁੱਝ ਦਿਨਾਂ ਤੋਂ ਕਮੀ ਆਈ ਹੈ। ਕੋਰੋਨਾ ਤੋਂ ਬਚਾਅ ਲਈ ਦੇਸ਼ ਵਿੱਚ ਟੀਕਾਕਰਨ ਵੀ ਨਿਰੰਤਰ ਜਾਰੀ ਹੈ।
ਪਰ ਟੀਕੇ ਬਾਰੇ ਆ ਰਹੇ ਨਵੇਂ-ਨਵੇਂ ਬਿਆਨ
Read More
November 15, 20220
मनी लॉन्ड्रिंग मामले में जैकलीन फर्नांडीज को मिली राहत, पटियाला हाउस कोर्ट ने दी जमानत
कोर्ट ने 200 करोड़ की धोखाधड़ी से जुड़े मनी लॉन्ड्रिंग मामले में बॉलीवुड एक्ट्रेस जैकलीन फर्नांडीज को जमानत दे दी है. पटियाला हाउस कोर्ट ने जैकलीन को 2 लाख रुपये के निजी मुचलके और इतनी ही राशि के मुचल
Read More
Comment here