ਦਿੜ੍ਹਬਾ ਸਬ ਡਵੀਜ਼ਨ ਅੰਦਰ ਸ਼ਾਨਦਾਰ ਕੰਪਲੈਕਸ ਬਣ ਕੇ ਤਿਆਰ ਹੋ ਰਿਹਾ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਦਿੜ੍ਹਬਾ ਸ਼ਿਹਰ ਅੰਦਰ ਜੁਡੀਸ਼ੀਅਲ ਕੋਰਟ ਬਣਾਏ ਜਾਣ ਦੀ ਮੰਗ ਉਠ ਰਹੀ ਹੈ। ਸ਼ਹਿਰ ਦੀਆਂ ਅਤੇ ਇਲਾਕੇ ਦੀਆਂ ਸੰਸਥਾਵਾਂ ਨੇ ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ ਰਾਹੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸ਼ਿਵ ਚੰਦ ਅਤੇ ਪ੍ਰਗਟ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਇਲਾਕਾ ਵਿਧਾਨ ਸਭਾ ਦੀ ਸੀਟ ਹੈ। ਉਥੋਂ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਅੰਦਰ ਵਿੱਤ ਮੰਤਰੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਮਤ ਸਕਦਾ ਦਿੜ੍ਹਬਾ ਅੰਦਰ ਸਬ ਡਵੀਜ਼ਨ ਪੱਧਰ ਦਾ ਕੰਪਲੈਕਸ ਬਣ ਗਿਆ ਹੈ। ਜਿਸ ਵਿੱਚ ਸਬ ਡਵੀਜਨ ਪੱਧਰ ਦੇ ਸਾਰੇ ਦਫਤਰ ਕੰਮ ਕਰਨਗੇ। ਸਿਰਫ ਇੱਕ ਕੰਮ ਕੋਰਟ ਦੇ ਕੇਸਾਂ ਲਈ ਸੁਨਾਮ, ਸੰਗਰੂਰ ਜਾਣਾ ਪੈਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਦਿੜ੍ਹਬਾ ਅੰਦਰ ਜੂਡੀਸ਼ੀਅਲੀ ਕੋਰਟ ਬਣਾਈ ਜਾਵੇ। ਇਸ ਨਾਲ ਇਲਾਕੇ ਦੇ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣੋ ਬਚ ਜਾਵੇਗਾ। ਇਸ ਦੇ ਨਾਲ ਲੋਕਾਂ ਨੂੰ ਜਲਦੀ ਇਨਸਾਫ ਵੀ ਮਿਲੇਗਾ। ਐਸਡੀਐਮ ਰਾਜੇਸ਼ ਸ਼ਰਮਾ ਨੇ ਲੋਕਾਂ ਤੋੰ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਮੰਗ ਪੱਤਰ ਨੂੰ ਅੱਜ ਹੀ ਪੂਰੀ ਦਫਤਰੀ ਕਰਵਾਈ ਕਰਕੇ ਉਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ।
ਦਿੜ੍ਹਬਾ ਅੰਦਰ ਜ਼ੁਡੀਸ਼ੀਅਲ ਕੋਰਟ ਬਣਾਉਣ ਦੀ ਉੱਠੀ ਮੰਗ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣ ਤੋਂ ਬਚੇਗਾ ਤੇ ਇਨਸਾਫ ਜਲਦੀ ਮਿਲੇਗਾ |
July 31, 20240
Related Articles
September 28, 20220
ਮੂਸੇਵਾਲਾ ਕਤਲਕਾਂਡ ‘ਚ ਸ਼ੂਟਰ ਕਰਨ ਮਾਨ ਬਿਹਾਰ ‘ਚੋਂ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਪੰਜਾਬ
ਕੈਨੇਡਾ ਵਿੱਚ ਬੈਠ ਕੇ ਪੰਜਾਬ ਵਿੱਚ ਕਈ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿਵਾਉਣ ਵਾਲੇ ਇੰਟਰਨੈਸ਼ਨਲ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਇੱਕ ਸ਼ੂਟਰ ਕਰਨ ਮਾਨ ਨੂੰ ਜਮੁਈ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ
Read More
May 30, 20220
ਹਥਿਆਰਾਂ ਦੀ ਖੇਪ ਲੈ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ, BSF ਜਵਾਨਾਂ ਨੇ ਮਾਰ ਗਿਰਾਇਆ
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਸੀਮਾ ਪਾਰ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਗਿਰਾਇਆ ਹੈ। ਪੁਲਿਸ ਮੁਤਾਬਕ ਘਟਨਾ ਰਾਜਬਾਗ ਥਾਣਾ ਖੇਤਰ ਦੇ ਤੱਲੀ ਹਰਿਆ ਚੱਕ ਪਿੰਡ ਦੀ ਹੈ ਜਿਥੇ ਇੱਕ ਪਾਕਿਸਤਾਨੀ ਡ੍ਰੋਨ ਭਾਰਤ ਵਿਚ ਵੜਨ ਦੀ ਕੋਸ਼ਿ
Read More
May 10, 20210
Himanta Biswa Sarma To Be Assam’s New Chief Minister, Oath Ceremony Today
At the legislature party meeting held in Guwahati today, Sarbananda Sonowal had proposed the name of Himanta Biswa Sarma after PM Modi gave his approval for Mr Sarma's elevation.
Himanta Biswa Sarm
Read More
Comment here