Site icon SMZ NEWS

ਸੀਵਰੇਜ਼ ਦੀ ਸਮੱਸਿਆਂ ਤੋਂ ਲੋਕ ਪਰੇਸ਼ਾਨ , ਗੰਦਗੀ ਕਾਰਨ ਲੋਕਾਂ ਨੂੰ ਰਹਿਣਾ ਹੋਇਆ ਔਖਾ ! ਬਾਰਿਸ਼ ਕਾਰਨ ਹਾਲਾਤ ਹੋ ਜਾਂਦੇ ਨੇ ਬੇਹੱਦ ਖ਼ਰਾਬ ,ਸੁਣੋ ਸਥਾਨਕ ਵਾਸੀਆਂ ਦੀ ਜ਼ੁਬਾਨੀ !

ਗੁਰਦਾਸਪੁਰ ਤੇ ਪਿੰਡ ਹਰਥੋ ਬਰਥਵਾਲਾ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਵਿੱਚੋਂ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਹੈ। ਇਸ ਕਰਕੇ ਘਰਾਂ ਦੇ ਵਿੱਚ ਬਦਬੂ ਫੈਲ ਗਈ ਹੈ ਅਤੇ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਲੀਕ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਪਰੇਸ਼ਾਨੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਕੰਪਲੇਂਟਾਂ ਦਿੱਤੀਆਂ ਹਨ ਪਰ ਸੀਵਰੇਜ ਬੋਰਡ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਦੇ ਨਾਲ ਮਾਰੀਆਂ ਫੈਲ ਰਹੀਆਂ ਹਨ ਅਤੇ ਬੱਚੇ ਬਿਮਾਰ ਹੋ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਵੀ ਗਰਾਈ ਕਰ ਲਿਤੀ ਜਾਂਦੀ ਹੈ ਪਰ ਸੀਵਰੇਜ ਦੀ ਸਫਾਈ ਨਹੀਂ ਹੋ ਪਾ ਰਹੀ ਜਿਸ ਕਰਕੇ ਸਾਰਾ ਗੰਦਾ ਪਾਣੀ ਗਲੀਆਂ ਦੇ ਵਿੱਚ ਹੀ ਇਕੱਠਾ ਹੋ ਰਿਹਾ ਹੈ

Exit mobile version