.ਬਟਾਲਾ ਦੀ ਭਾਈਆਂ ਵਾਲੀ ਗਲੀ ਵਿਚ ਦਿਨ ਦਿਹਾੜੇ ਨੌਜਵਾਨਾਂ ਦੀਆਂ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਘਟਨਾ ਸਾਮ੍ਹਣੇ ਆਈ ਹੈ ਇਸ ਘਟਨਾ ਵਿੱਚ ਇੱਕ ਧਿਰ ਦਾ ਯੋਧਾ ਨਾਮਕ ਨੌਜਵਾਨ ਦੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਰਾਹੁਲ ਦਾਤਰ ਨਾਮਕ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਮੌਕੇ ਤੇ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਮਾਮਲਾ ਪੁਰਾਣੀ ਰੰਜਿਸ ਦਾ ਦੱਸਿਆ ਜਾ ਰਿਹਾ ਹੈ ਰਿਹਾਇਸ਼ੀ ਇਲਾਕੇ ਦੀ ਇਸ ਗਲੀ ਵਿਚ ਦਹਿਸ਼ਤ ਭਰਿਆ ਮਾਹੌਲ ਬਣਿਆ ਦਿਖਾਈ ਦਿੱਤਾ ਓਥੇ ਹੀ ਆਮ ਜਨਤਾ ਦਾ ਕਹਿਣਾ ਸੀ ਕਿ ਇਕਦਮ ਗੋਲੀਆਂ ਚੱਲਣ ਦੀ ਆਵਾਜ ਆਈ ਤੇ ਬਾਹਰ ਆਕੇ ਜਦ ਦੇਖਿਆ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਗਲੀ ਵਿਚ ਪਏ ਨਜਰ ਆਏ ਅਤੇ ਓਹਨਾ ਦੇ ਸਾਥੀ ਹੀ ਓਹਨਾ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਨਾਲ ਲੈਕੇ ਚਲੇ ਗਏ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਦੋ ਨੌਜਵਾਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿਸ ਵਿਚੋਂ ਯੋਧਾ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ ਰਾਹੁਲ ਦਾਤਰ ਗੰਭੀਰ ਜ਼ਖਮੀ ਸੀ ਜਿਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ |
ਪੁਰਾਣੀ ਰੰਜਿਸ ਦੇ ਚਲਦਿਆਂ ਦਿਨ ਦਿਹਾੜੇ ਦੋ ਧਿਰਾਂ ਵਿਚਕਾਰ ਹੋਈ ਗੋ/ਲੀ ਬਾ/ਰੀ |
July 23, 20240
Related Articles
January 23, 20220
MLA ਅੰਗਦ ਸਿੰਘ ਨੂੰ ਝਟਕਾ, ਪਤਨੀ ਦੇ BJP ‘ਚ ਜਾਣ ‘ਤੇ ਪ੍ਰਿਯੰਕਾ ਗਾਂਧੀ ਨੇ ਲਿਆ ਵੱਡਾ ਫ਼ੈਸਲਾ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿਤੇ ਹਨ ਪਰ ਕਾਂਗਰਸ ਇਕ ਅਜਿਹੀ ਪਾਰਟੀ ਹੈ ਜਿਸ ਨੇ 31 ਉਮੀਦਵਾਰ ਅਜੇ ਹੋਰ ਐਲਾਨਣੇ ਹਨ। ਕਾਂਗਰਸ ਦੀ ਚੋਣ ਕਮੇਟੀ ਦੀ ਮੀਟਿੰਗ ਦਿੱਲੀ ਵਿਚ ਹੋਈ ਤੇ ਬਾਕੀ ਰਹ
Read More
January 26, 20240
ASI की रिपोर्ट में दावा- ज्ञानवापी में हिंदू मंदिर था:विष्णु, गणेश की मूर्ति मिलने का जिक्र
ज्ञानवापी की ASI सर्वे की रिपोर्ट गुरुवार देर रात सार्वजनिक हो गई। इस रिपोर्ट के मुताबिक परिसर के अंदर भगवान विष्णु, गणेश और शिवलिंग की मूर्ति मिली है। पूरे परिसर को मंदिर के स्ट्रक्चर पर खड़ा बताते हु
Read More
May 31, 20220
ਸਿੱਧੂ ਮੂਸੇਵਾਲਾ ਦੀ ਅੰਤਿਮ ਵਿਦਾਈ : ਐਮੀ ਵਿਰਕ ਸਣੇ ਵੱਡੇ ਕਲਾਕਾਰ ਪਹੁੰਚੇ ਹਵੇਲੀ, ਕਰਨ ਔਜਲਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਦੂਰੋਂ-ਦੂਰੋਂ ਸਿੱਧੂ ਦੇ ਪ੍ਰਸ਼ੰਸਕਾਂ ਸਣੇ ਵੱਡੇ-ਵੱਡੇ ਕਲਾਕਾਰ ਤੇ ਸਿਆਸਤਦਨ ਉਨ੍ਹਾਂ ਦੀ ਹਵੇਲੀ ਵਿੱਚ ਪਹੁੰਚ ਰਹੇ ਹਨ।
Read More
Comment here