.ਬਟਾਲਾ ਦੀ ਭਾਈਆਂ ਵਾਲੀ ਗਲੀ ਵਿਚ ਦਿਨ ਦਿਹਾੜੇ ਨੌਜਵਾਨਾਂ ਦੀਆਂ ਦੋ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਘਟਨਾ ਸਾਮ੍ਹਣੇ ਆਈ ਹੈ ਇਸ ਘਟਨਾ ਵਿੱਚ ਇੱਕ ਧਿਰ ਦਾ ਯੋਧਾ ਨਾਮਕ ਨੌਜਵਾਨ ਦੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਅਤੇ ਰਾਹੁਲ ਦਾਤਰ ਨਾਮਕ ਨੌਜਵਾਨ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅਮ੍ਰਿਤਸਰ ਰੈਫਰ ਕੀਤਾ ਗਿਆ ਮੌਕੇ ਤੇ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਮਾਮਲਾ ਪੁਰਾਣੀ ਰੰਜਿਸ ਦਾ ਦੱਸਿਆ ਜਾ ਰਿਹਾ ਹੈ ਰਿਹਾਇਸ਼ੀ ਇਲਾਕੇ ਦੀ ਇਸ ਗਲੀ ਵਿਚ ਦਹਿਸ਼ਤ ਭਰਿਆ ਮਾਹੌਲ ਬਣਿਆ ਦਿਖਾਈ ਦਿੱਤਾ ਓਥੇ ਹੀ ਆਮ ਜਨਤਾ ਦਾ ਕਹਿਣਾ ਸੀ ਕਿ ਇਕਦਮ ਗੋਲੀਆਂ ਚੱਲਣ ਦੀ ਆਵਾਜ ਆਈ ਤੇ ਬਾਹਰ ਆਕੇ ਜਦ ਦੇਖਿਆ ਤੇ ਦੋ ਨੌਜਵਾਨ ਜ਼ਖਮੀ ਹਾਲਤ ਵਿਚ ਗਲੀ ਵਿਚ ਪਏ ਨਜਰ ਆਏ ਅਤੇ ਓਹਨਾ ਦੇ ਸਾਥੀ ਹੀ ਓਹਨਾ ਨੂੰ ਜ਼ਖਮੀ ਹਾਲਤ ਵਿੱਚ ਆਪਣੇ ਨਾਲ ਲੈਕੇ ਚਲੇ ਗਏ ਪੁਲਿਸ ਅਧਿਕਾਰੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਸੀ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਦੋ ਨੌਜਵਾਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ ਜਿਸ ਵਿਚੋਂ ਯੋਧਾ ਨਾਮਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਦੂਸਰਾ ਰਾਹੁਲ ਦਾਤਰ ਗੰਭੀਰ ਜ਼ਖਮੀ ਸੀ ਜਿਸਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ |