ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਗੁਰਦਾਸਪੁਰ ਅੰਦਰ ਜਾਰੀ ਹੈ। ਜਿੱਥੇ ਅੱਜ ਗੁਰਦਾਸਪੁਰ ਦੇ ਬਟਾਲਾ ਗੁਰਦਾਸਪੁਰ ਜੀਟੀ ਰੋਡ ਦੇ ਉੱਪਰ ਬਬਰੀ ਬਾਈਪਾਸ ਦੇ ਬਿਲਕੁਲ ਥੋੜੀ ਦੂਰ ਪੈਟਰੋਲ ਪੰਪ ਤੇ ਲਾਗੇ ਇੱਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਸੀਏ ਸਟਾਫ ਦਾ ਮੁਲਾਜ਼ਮ ਬਣ ਕੇ ਲੁਟੇਰੇ ਨੇ ਕੱਟਾ ਦਿਖਾ ਕੇ ਰਾਹ ਜਾਂਦੇ ਰਾਹੀ ਨੂੰ ਲੁੱਟਿਆ ਤਾਂ ਭੱਜਣ ਵੇਲੇ ਪੀੜਤ ਵਿਅਕਤੀ ਨੇ ਦਲੇਰੀ ਦਿਖਾਂਦਿਆਂ ਹੋਇਆਂ ਰੌਲਾ ਪਾ ਕੇ ਰਾਹ ਜਾਂਦੇ ਲੋਕਾਂ ਨਾਲ ਕੀਤਾ ਵਿਰੋਧਤਾ ਲੁਟੇਰਾ ਦੌੜ ਕੇ ਲਾਗੇ ਸੜਕਦੇ ਕਿਨਾਰੇ ਚਰੀ ਦੇ ਖੇਤਾਂ ਵਿੱਚ ਜਾ ਛੁਪਿਆ,,, ਇਹਨੇ ਨੂੰ ਪੀੜਤ ਵਿਅਕਤੀ ਨੇ 112 ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲੁਟੇਰੇ ਨੂੰ ਜਰੀ ਦੇ ਖੇਤਾਂ ਵਿੱਚੋਂ ਕੀਤਾ ਕਾਬੂ,,ਦੋਸ਼ੀ ਦੀ ਪਹਿਚਾਣ ਜਗਣਾ (ਕੱਚਾ ਨਾਮ ), ਨਿਵਾਸੀ ਟਰੱਕਾਂ ਵਾਲਾ ਅੱਡਾ ਧਾਰੀਵਾਲ ਵਜੋਂ ਹੋਈ ਹੈ ਜਿਥੇ ਪੀੜਤ ਵਿਅਕਤੀ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਸੁਖਦੇਵ ਕੁਮਾਰ ਨਿਵਾਸੀ ਗੀਤਾ ਭਵਨ ਰੋਡ ਗਰੀਨ ਮਾਰਕੀਟ ਗੁਰਦਾਸਪੁਰ ਵਜੋਂ ਹੋਈ ਹੈ ਸੋ ਡੱਬੇ ਬਣਾਉਣ ਦਾ ਕੰਮ ਕਰਦੇ ਹੈ,,, ਲੁਟੇਰੇ ਦੀ ਪਹਿਚਾਣ ਧਾਰੀਵਾਲ ਵਸਨੀਕ ਵਜੋਂ ਦੱਸੀ ਜਾ ਰਹੀ,,, ਗੁਰਦਾਸਪੁਰ ਦੀ ਸਦਰ ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ |