ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਇਕ 13 ਕੁ ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪਏ ਅਤੇ 4 ਹੋਰ ਲੋਕ ਗੰਭੀਰ ਜਖਮੀਂ ਹੋ ਗਏ।ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸੰਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ, ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾਂ ਸੀ। ਕਾਰ ਸਵਾਰ ਸਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇਕ ਦਰੱਖਤ ਉਹਨਾਂ ਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਕਾਰਨ ਕਾਰ ਵਿਚ ਸਵਾਰ 5 ਲੋਕ ਗੰਭੀਰ ਜਖਮੀਂ ਹੋ ਗਏ ਜਿੰਨਾਂ ਨੂੰ ਸੜਕ ਸੁੱਰਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਜਿਥੇ ਜਖਮੀਂ ਦੀ ਤਾਬ ਨਾਂ ਝਲਦੇ ਹੋਏ 13 ਸਾਲਾ ਸਕੂਲੀ ਵਿਦਿਅਥਣ ਸਹਿਜਪ੍ਰੀਤ ਕੌਰ ਦਮ ਤੋਵ ਗਈ ਜਦੋਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ । ਜਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
13 ਸਾਲਾ ਗਰੀਬ ਪਰਿਵਾਰ ਦੀ ਧੀ ਨਾਲ ਵਾਪਰਿਆ ਮੰਦਭਾਗਾ ਹਾ*ਦ*ਸਾ ! 2000 ਮਹੀਨੇ ਵਜੀਫੇ ਦਾ ਪੇਪਰ ਦੇਣ ਚੱਲੀ ਸੀ ! ਦੇਖੋ ਕਾਲ ਕਿਵੇਂ ਖਿਚ ਕੇ ਲੈ ਗਿਆ ਉਸ ਥਾਂ ‘ਤੇ !
July 13, 20240
Related Articles
February 7, 20220
ਹਰੀਸ਼ ਢਾਂਡਾ ਵੱਲੋਂ ਸਿਮਰਜੀਤ ਬੈਂਸ ਸਣੇ ਕਾਂਗਰਸੀ ਤੇ ‘ਆਪ’ ਉਮੀਦਵਾਰਾਂ ਦੀ ਪੋਸਟਰ ਜੰਗ ਦੀ ਸ਼ਿਕਾਇਤ, ਮੰਗਿਆ ਆਡਿਟ
ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਭਾਰਤੀ ਚੋਣ ਕਮਿਸ਼ਨ (ECI) ਕੋਲ ਸ਼ਿਕਾਇਤ ਦਰਜ ਕਰਵਾ ਕੇ ਲੋਕ ਇਨਸਾਫ਼ ਪਾਰਟੀ (LIP) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ, ਕਾਂਗਰਸ
Read More
July 27, 20240
ਸੀਮਿੰਟ ਨਾਲ ਭਰਿਆ ਟਰਾਲਾ ਹੋਇਆ ਬੇ/ਕਾ/ਬੂ, ਸਿੱਧਾ ਜਾ ਵੱਜਾ ਕੰਧ ‘ਚ ਫ਼ਿਰ ਦੇਖੋ ਮੌਕੇ ਤੇ ਕੀ ਬਣੇ ਹਾ/ਲਾ/ਤ ?
ਧੂਰੀ ਸੰਗਰੂਰ ਮੁੱਖ ਮਾਰਗ ਤੇ ਇੱਕ ਟਰਾਲਾ ਬੇਕਾਬੂ ਹੋ ਕੇ ਕੰਧ ਵਿੱਚ ਜਾ ਵੱਜਾ ਅਤੇ ਪਲਟ ਗਿਆ ਜਿਸ ਕਾਰਨ ਤਿੰਨ ਖੜੀਆਂ ਕਾਰਾਂ ਨੁਕਸਾਨੀਆਂ ਗਈਆਂ ਇੱਕ ਕਾਰ ਆਪਣੇ ਦੋਸਤਾਂ ਨਾਲ ਆਪਣੀ ਕਾਰ ਵਿੱਚ ਬੈਠ ਕੇ ਚਾਹ ਪੀ ਰਹੇ ਸਨ ਇਸ ਭਿਆਨਕ ਐਕਸੀਡੈਂਟ ਹੋਣ ਕ
Read More
October 1, 20210
ਲੁਧਿਆਣਾ ‘ਚ ਦੋ ਬੱਚਿਆਂ ਦੇ ਪਿਓ ਨੇ ਚੁੱਕਿਆ ਖੌਫਨਾਕ ਕਦਮ, ASI ਸਣੇ ਪੰਜ ਜਣਿਆਂ ਨੂੰ ਠਹਿਰਾਇਆ ਜ਼ਿੰਮੇਵਾਰ
ਲੁਧਿਆਣਾ ਵਿੱਚ ਇੱਕ 35 ਸਾਲਾ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਮ੍ਰਿਤਕ ਦੀ ਪਛਾਣ ਦੇ ਅਟਲ ਨਗਰ ਦੇ ਰਹਿਣ ਵਾਲੇ ਬਲਦੇਵ ਰਾਜ ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਉਸਨੇ ਆਪਣੇ ਮੋਬਾਈਲ ਫੋਨ ‘ਤੇ 13 ਆਡੀਓ ਕਲਿੱਪ ਰ
Read More
Comment here