ਅੰਮ੍ਰਿਤਸਰ ਅੱਜ ਵਾਲਮੀਕੀ ਸਮਾਜ ਦੇ ਆਗੂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਪੁੱਜੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਹਲਕਾ ਮਜੀਠਾ ਦੇ ਪਿੰਡ ਨਾਗਪੁਰ ਵਿਖੇ ਇੱਕ ਰਣਜੀਤ ਸਿੰਘ ਨਾਂ ਦੇ ਵਾਲਮੀਕੀ ਵਿਅਕਤੀ ਦੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਉਸ ਦਾ ਬੇਟਾ ਤੇ ਉਸਦੇ ਹੋਰ ਸਾਥੀ ਸਨ। ਜਿਸ ਦੀ ਸ਼ਿਕਾਇਤ ਅਸੀਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਨੂੰ ਆਸਵਾਸਨ ਦਵਾਇਆ ਗਿਆ ਸੀ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ, ਜਿਦੇ ਚਲਦੇ ਅੱਜ ਅਸੀਂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਲਈ ਪੁੱਜੇ ਹਾਂ। ਉਹਨਾਂ ਕਿਹਾ ਕਿ ਅੱਜ ਐਸਪੀ ਡੀ ਸਾਨੂੰ ਮਿਲੇ ਹਨ। ਜਿਨਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤੇ ਪੁਲਿਸ ਮੁਲਾਜ਼ਮ ਨੂੰ ਗਿਰਫਤਾਰ ਨਾ ਕੀਤਾ ਗਿਆ ਤੇ ਵਾਲਮੀਕੀ ਸਮਾਜ ਸੜਕਾਂ ਤੇ ਉਤਰਨ ਲਈ ਮਜਬੂਰ ਹੋਏਗਾ ਜਿਸਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ ਉਹਨਾਂ ਕਿਹਾ ਕਿ ਲਗਾਤਾਰ ਵਾਲਮੀਕੀ ਸਮਾਜ ਦੇ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਰਣਜੀਤ ਸਿੰਘ ਵੀ ਜੋ ਕਿ ਵਾਲਮੀਕ ਸਮਾਜ ਦਾ ਸਾਡਾ ਆਗੂ ਹੈ ਉਸ ਦੇ ਗਲ ਵਿੱਚ ਪਿਆ ਵਾਲਮੀਕੀ ਮਹਾਰਾਜ ਦਾ ਲੋਕਟ ਤੋੜ ਦਿੱਤਾ ਗਿਆ ਤੇ ਉਸਦੇ ਕਾਫੀ ਸੱਟਾਂ ਵੀ ਲਗਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਰ ਉਹਨਾਂ ਦੋਸ਼ੀਆਂ ਵੱਲੋਂ ਜਿਹੜਾ ਕਿ ਰਣਜੀਤ ਸਿੰਘ ਨਾਲ ਕੁੱਟਮਾਰ ਕਰ ਉਸ ਨੂੰ ਤੇਜ ਦਾ ਹਥਿਆਰ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਚਲਦੇ ਅੱਜ ਰਣਜੀਤ ਸਿੰਘ ਤੇ ਵਾਲਮੀਕੀ ਸਮਾਜ ਦੇ ਹੋਰ ਜਥੇਬੰਦੀਆਂ ਐਸਐਸਪੀ ਦਿਹਾਤੀ ਨੂੰ ਮੰਗ ਪੱਤਰ ਦੇਣ ਲਈ ਪੁੱਜੀਆਂ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਅਸ਼ਵਾਸਨ ਦੇ ਕੇ ਕਿਹਾ ਗਿਆ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਾਰਵਾਈ ਨਾ ਕੀਤੀ ਗਈ ਤੇ ਵਾਲਮੀਕੀ ਸਮਾਜ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਚ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।
ਵਾਲਮੀਕੀ ਭਾਈਚਾਰੇ ਦੇ ਆਗੂ ਦੇ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੀਤੀ ਕੁੱਟਮਾਰ ਤੇ ਤੇਜ ਧਾਰ ਹਥਿਆਰਾਂ ਨਾਲ ਕੀਤਾ ਹਮਲਾ |
July 10, 20240
Related tags :
#CommunityViolence #ChristCommunity #ValmikiCommunity
Related Articles
December 16, 20210
ਵਿਦਿਆਰਥੀਆਂ ਦੀ ਹਾਜ਼ਰੀ ‘ਚ ਸਰਪੰਚਣੀ ਦੇ ਪਤੀ ਨੇ ਸਕੂਲ ਦੇ ਹੈੱਡਮਾਸਟਰ ਦੇ ਜੜੇ ਥੱਪੜ
ਕਾਂਗਰਸ ਦੇ ਰਾਜ ਅੰਦਰ ਜਿੱਥੇ ਕਾਂਗਰਸ ਸਰਕਾਰ ਦੇ ਇਸ਼ਾਰਿਆਂ ‘ਤੇ ਆਪਣੀਆ ਹੱਕੀ ਮੰਗਾ ਮਨਵਾਉਣ ਲਈ ਧਰਨਾ ਦੇ ਰਹੇ ਅਧਿਆਪਕਾਂ ‘ਤੇ ਕੁੱਟ ਕੁਟਾਪਾ ਕੀਤਾ ਜਾ ਰਿਹਾ ਹੈ। ਓਧਰ ਹੀ ਕਾਂਗਰਸ ਦੇ ਸਰਪੰਚ ਅਧਿਆਪਕਾਂ ਦੇ ਸ਼ਰ੍ਹੇਆਮ ਥੱਪੜ ਮਾਰਨ ਲੱਗ ਪਏ ਹਨ।&nbs
Read More
June 6, 20220
ਸੰਗਰੂਰ ਜ਼ਿਮਨੀ ਚੋਣਾਂ : ਕਾਂਗਰਸ ਨੇ ਦਲਵੀਰ ਗੋਲਡੀ ਨੂੰ ਉਤਾਰਿਆ ਚੋਣ ਮੈਦਾਨ ‘ਚ
ਸੰਗਰੂਰ ਲੋਕ ਸਭਾ ਜ਼ਿਮਨੀ ਨੂੰ ਲੈ ਕੇ ਮੈਦਾਨ ਭਖਿਆ ਹੋਇਆ ਹੈ। ਆਮ ਆਦਮੀ ਪਾਰਟੀ ਨੇ ਇਥੋਂ ਗੁਰਮੇਲ ਸਿੰਘ, ਅਕਾਲੀ ਦਲ ਨੇ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਤੇ ਭਾਜਪਾ ਨੇ ਇਥੋਂ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ
Read More
April 29, 20220
ਪੰਜਾਬ ਕਾਂਗਰਸ ‘ਚ 7 ਨਵੀਆਂ ਨਿਯੁਕਤੀਆਂ, ਕੈਪਟਨ ਦੇ ਕਰੀਬੀ ਰਹੇ ਸੰਦੀਪ ਸੰਧੂ ਬਣੇ ਜਨਰਲ ਸਕੱਤਰ
ਪੰਜਾਬ ਕਾਂਗਰਸ ਵਿੱਚ 7 ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਕੈਪਟਨ ਸੰਦੀਪ ਸੰਧੂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਕੈਪਟਨ ਨੂੰ ਸੀ.ਐੱਮ. ਦੇ ਅਹੁਦੇ ਤੋਂ ਹਟਾਉਣ ਤੋਂ ਬਾ
Read More
Comment here