ਅੰਮ੍ਰਿਤਸਰ ਅੱਜ ਵਾਲਮੀਕੀ ਸਮਾਜ ਦੇ ਆਗੂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਦੇ ਲਈ ਪੁੱਜੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਾਲਮੀਕੀ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਹਲਕਾ ਮਜੀਠਾ ਦੇ ਪਿੰਡ ਨਾਗਪੁਰ ਵਿਖੇ ਇੱਕ ਰਣਜੀਤ ਸਿੰਘ ਨਾਂ ਦੇ ਵਾਲਮੀਕੀ ਵਿਅਕਤੀ ਦੇ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਉਸ ਦਾ ਬੇਟਾ ਤੇ ਉਸਦੇ ਹੋਰ ਸਾਥੀ ਸਨ। ਜਿਸ ਦੀ ਸ਼ਿਕਾਇਤ ਅਸੀਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਿਸ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਨੂੰ ਆਸਵਾਸਨ ਦਵਾਇਆ ਗਿਆ ਸੀ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ, ਜਿਦੇ ਚਲਦੇ ਅੱਜ ਅਸੀਂ ਐਸਐਸਪੀ ਦਿਹਾਤੀ ਨੂੰ ਇੱਕ ਮੰਗ ਪੱਤਰ ਦੇਣ ਲਈ ਪੁੱਜੇ ਹਾਂ। ਉਹਨਾਂ ਕਿਹਾ ਕਿ ਅੱਜ ਐਸਪੀ ਡੀ ਸਾਨੂੰ ਮਿਲੇ ਹਨ। ਜਿਨਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤੇ ਪੁਲਿਸ ਮੁਲਾਜ਼ਮ ਨੂੰ ਗਿਰਫਤਾਰ ਨਾ ਕੀਤਾ ਗਿਆ ਤੇ ਵਾਲਮੀਕੀ ਸਮਾਜ ਸੜਕਾਂ ਤੇ ਉਤਰਨ ਲਈ ਮਜਬੂਰ ਹੋਏਗਾ ਜਿਸਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਹੋਵੇਗੀ ਉਹਨਾਂ ਕਿਹਾ ਕਿ ਲਗਾਤਾਰ ਵਾਲਮੀਕੀ ਸਮਾਜ ਦੇ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਰਣਜੀਤ ਸਿੰਘ ਵੀ ਜੋ ਕਿ ਵਾਲਮੀਕ ਸਮਾਜ ਦਾ ਸਾਡਾ ਆਗੂ ਹੈ ਉਸ ਦੇ ਗਲ ਵਿੱਚ ਪਿਆ ਵਾਲਮੀਕੀ ਮਹਾਰਾਜ ਦਾ ਲੋਕਟ ਤੋੜ ਦਿੱਤਾ ਗਿਆ ਤੇ ਉਸਦੇ ਕਾਫੀ ਸੱਟਾਂ ਵੀ ਲਗਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਪਰ ਉਹਨਾਂ ਦੋਸ਼ੀਆਂ ਵੱਲੋਂ ਜਿਹੜਾ ਕਿ ਰਣਜੀਤ ਸਿੰਘ ਨਾਲ ਕੁੱਟਮਾਰ ਕਰ ਉਸ ਨੂੰ ਤੇਜ ਦਾ ਹਥਿਆਰ ਦੇ ਨਾਲ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਚਲਦੇ ਅੱਜ ਰਣਜੀਤ ਸਿੰਘ ਤੇ ਵਾਲਮੀਕੀ ਸਮਾਜ ਦੇ ਹੋਰ ਜਥੇਬੰਦੀਆਂ ਐਸਐਸਪੀ ਦਿਹਾਤੀ ਨੂੰ ਮੰਗ ਪੱਤਰ ਦੇਣ ਲਈ ਪੁੱਜੀਆਂ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਅਸ਼ਵਾਸਨ ਦੇ ਕੇ ਕਿਹਾ ਗਿਆ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਕਾਰਵਾਈ ਨਾ ਕੀਤੀ ਗਈ ਤੇ ਵਾਲਮੀਕੀ ਸਮਾਜ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਚ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।
ਵਾਲਮੀਕੀ ਭਾਈਚਾਰੇ ਦੇ ਆਗੂ ਦੇ ਨਾਲ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੀਤੀ ਕੁੱਟਮਾਰ ਤੇ ਤੇਜ ਧਾਰ ਹਥਿਆਰਾਂ ਨਾਲ ਕੀਤਾ ਹਮਲਾ |
July 10, 20240

Related tags :
#CommunityViolence #ChristCommunity #ValmikiCommunity
Related Articles
March 17, 20220
ਪੰਜਾਬ ਦੇ ਨਵੇਂ CM ਮਾਨ ਨੇ ਵਿਧਾਨ ਸਭਾ ‘ਚ ਚੁੱਕੀ ਸਹੁੰ, ਲਾਇਆ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸ਼ੁਰੂ ਹੋ ਗਿਆ ਹੈ। ਪ੍ਰੋ ਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕਾਂ ਨੂੰ ਸਹੁੰ ਚੁਕਾਉਂਦੇ ਹੋਏ। ਇਸ ਦੀ ਸ਼ੁਰੂਆਤ ਨਵੇਂ ਸੀਐਮ ਭਗਵੰਤ ਮਾਨ ਨੇ ਕੀਤੀ ਸੀ। ਉਸ ਤੋਂ ਬਾਅਦ ਹੋਰ ਵਿਧਾਇਕਾਂ ਨੂੰ ਸਹੁ
Read More
March 13, 20230
लुधियाना : घर में सुख-शांति के लिए ढोंगी बाबा की फरमाइश पर अंधविश्वासी पिता ने अपनी 5 साल की बेटी की कुर्बानी दे दी.
खन्ना में एक शख्स ने अंधविश्वास में आकर अपनी ही 5 साल की बेटी की हत्या कर दी। बेटी की हत्या करने के बाद आरोपी पत्नी को लेकर फरार हो गया। इसकी सूचना पुलिस को दी गई। पुलिस ने तुरंत कार्रवाई करते हुए आरो
Read More
July 17, 20210
ਚਾਰ ਮਹੀਨਿਆਂ ਤੋਂ ਪੁੱਤਰ ਦੀ ਲਾਸ਼ ਉਡੀਕਦੀ ਮਾਂ ਲਾਸ਼ ਪਹੁੰਚਣ ਤੋਂ ਪਹਿਲਾਂ ਚੱਲ ਬਸੀ
ਲਾਗਲੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜੀ ਰੋਟੀ ਲਈ ਰੋਮਾਨੀਆਂ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਤੋਂ ਬਾਅਦ ਲਾਸ਼ ਲਈ ਮੰਗਵਾਉਣ ਲਈ ਜੱਦੋਜਹਿਦ ਕਰ ਰਹੇ ਪਰਿਵਾਰ ‘ਤੇ ਉਸ ਸਮੇਂ ਵੱਡਾ ਭਾਣਾ ਵਰਤ ਗਿਆ ਜਦੋ
Read More

Comment here