ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ ਚ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਮਾਸਟਰ ਵੱਲੋਂ ਨੂੰ ਬਿਜਲੀ ਫਿਟਿੰਗ ਵਾਲੀ ਪਾਈਪ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਦਾ ਦਰਿੰਦਗੀ ਭਰਿਆ ਮਾਮਲਾ ਸਾਹਮਣੇ ਆਇਆ ਹੈ।ਬੱਚੇ ਦਾ ਕਸੂਰ ਇਨ੍ਹਾਂ ਸੀ ਕਿ ਬੱਚੇ ਨੇ ਸਕੂਲ ਚ ਕੰਮ ਕਰਨ ਤੋਂ ਨਾਂਹ ਕੀਤੀ ਗਈ ਸੀ।ਜਾਣਕਾਰੀ ਮੁਤਾਬਿਕ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਨੂੰ ਅਧਿਆਪਕ ਵੱਲੋਂ ਕੁੱਟਿਆ ਗਿਆ ਜਿਸ ਦੇ ਪਿੱਛੇ ਕਾਫੀ ਲਾਸਾ ਪੈ ਗਈਆਂ ਜਿਸ ਤੋਂ ਬਾਅਦ ਉਸਨੂੰ ਜੈਤੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਬੱਚੇ ਦੇ ਮਾਤਾ ਅਤੇ ਰਿਸ਼ਤੇਦਾਰ ਨੇ ਅਧਿਆਪਕ ਤੇ ਇਲਜ਼ਾਮ ਲਾਗਉਦੇ ਕਿਹਾ ਕਿ ਬੱਚਿਆਂ ਤੋਂ ਸਕੂਲ ਚ ਘਾਹ ਸਾਫ ਕਰਵਾਉਣ ਅਤੇ ਲਕੜਾ ਚੁਕਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਤੋਂ ਬੱਚੇ ਨੇ ਇੱਕ ਦਿਨ ਤਾਂ ਕੰਮ ਕਰ ਦਿੱਤਾ ਪਰ ਦੂਜੇ ਦਿਨ ਉਸਨੇ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ ਪਰ ਜਦ ਉਸਨੂੰ ਸਕੂਲ ਭੇਜਿਆ ਤਾਂ ਮੁੜ ਅਧਿਆਪਕ ਵਲੋਂ ਸਕੂਲ ਚ ਮੁੜ ਉਸਤੋਂ ਓਹੀ ਕੰਮ ਕਰਵਾਉਣ ਲਈ ਕਿਹਾ ਪਰ ਬੱਚੇ ਦੇ ਨਾਂਹ ਕਰਨ ਤੇ ਮਾਸਟਰ ਵੱਲੋਂ ਬਿਜਲੀ ਫਿਟਿੰਗ ਲਈ ਵਰਤੀ ਜਾਣ ਵਾਲੀ ਪਲਾਸਟਿਕ ਦੀ ਪਾਈਪ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬੱਚੇ ਦੇ ਪਿੱਛੇ ਕਾਫੀ ਜਖਮ ਬਣ ਗਏ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ।ਗੌਰਤਲਬ ਹੈ ਕੇ ਬੱਚੇ ਦੇ ਪਿਤਾ ਦੇ ਕੁਜ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਸਦੀ ਮਾਤਾ ਹੀ ਘਰਾਂ ਚ ਕੰਮ ਕਰਕੇ ਉਸਦਾ ਪਾਲਣ ਪੋਸ਼ਣ ਕਰ ਰਹੀ ਹੈ।
ਮਾਸਟਰ ਸਾਡੇ ਤੋਂ ਲੱਕੜਾਂ ਚਕਾਉਂਦਾ ਸੀ, ਮੈਂ ਨਹੀਂ ਚੱਕੀਆਂ ਤਾਂ ਮੈਨੂੰ ਕੁੱ/ਟਿ/ਆ -ਵਿਦਿਆਰਥੀ” ਵਿਦਿਆਰਥੀ ਨੇ ਅਧਿਆਪਕ ‘ਤੇ ਲਗਾਏ ਗੰ/ਭੀ/ਰ ਇਲ/ਜ਼ਾ/ਮ
July 8, 20240
Related Articles
June 19, 20240
ਤਰਨਤਾਰਨ ‘ਚ ਬੇਖੌਫ ਚੋਰਾਂ-ਲੁਟੇਰਿਆਂ ਨੇ ਹੁਣ ਜੱਜ ਦੇ ਘਰ ਨੂੰ ਬਣਾਇਆ ਨਿਸ਼ਾਨਾ |
ਤਰਨਤਾਰਨ 'ਚ ਚੋਰਾਂ ਅਤੇ ਲੁਟੇਰਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਚੋਰ ਬਿਨਾਂ ਕਿਸੇ ਡਰ ਦੇ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਜਿੱਥੇ ਤਿੰਨ-ਚਾਰ ਦਿਨ ਪਹਿਲਾਂ ਚੋਰਾਂ ਨੇ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸ
Read More
September 15, 20220
ਮਨੀ ਲਾਂਡਰਿੰਗ ਮਾਮਲੇ ‘ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ EOW ਨੇ 8 ਘੰਟੇ ਕੀਤੀ ਪੁੱਛਗਿੱਛ
ਅਦਾਕਾਰਾ ਜੈਕਲੀਨ ਫਰਨਾਂਡੀਜ਼ ਅਤੇ ਪਿੰਕੀ ਇਰਾਨੀ ਤੋਂ ਬੁੱਧਵਾਰ ਨੂੰ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਕੀਤੀ ਗਈ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ EOW ਨੇ 8 ਘੰਟੇ ਦੀ ਪੁੱਛਗਿ
Read More
October 30, 20220
राम रहीम की पैरोल पर सवाल उठाने वाली स्वाति मालीवाल को धमकी, अनुयायियों पर लगाया आरोप
दिल्ली महिला आयोग की अध्यक्ष स्वाति मालीवाल ने दावा किया है कि डेरा सच्चा सौदा प्रमुख राम रहीम के अनुयायी उन्हें धमकी दे रहे हैं। उन्होंने सोशल मीडिया पर कुछ आपत्तिजनक मैसेज भी शेयर किए हैं, जिसमें मा
Read More
Comment here