ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ ਚ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਮਾਸਟਰ ਵੱਲੋਂ ਨੂੰ ਬਿਜਲੀ ਫਿਟਿੰਗ ਵਾਲੀ ਪਾਈਪ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਦਾ ਦਰਿੰਦਗੀ ਭਰਿਆ ਮਾਮਲਾ ਸਾਹਮਣੇ ਆਇਆ ਹੈ।ਬੱਚੇ ਦਾ ਕਸੂਰ ਇਨ੍ਹਾਂ ਸੀ ਕਿ ਬੱਚੇ ਨੇ ਸਕੂਲ ਚ ਕੰਮ ਕਰਨ ਤੋਂ ਨਾਂਹ ਕੀਤੀ ਗਈ ਸੀ।ਜਾਣਕਾਰੀ ਮੁਤਾਬਿਕ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਨੂੰ ਅਧਿਆਪਕ ਵੱਲੋਂ ਕੁੱਟਿਆ ਗਿਆ ਜਿਸ ਦੇ ਪਿੱਛੇ ਕਾਫੀ ਲਾਸਾ ਪੈ ਗਈਆਂ ਜਿਸ ਤੋਂ ਬਾਅਦ ਉਸਨੂੰ ਜੈਤੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਬੱਚੇ ਦੇ ਮਾਤਾ ਅਤੇ ਰਿਸ਼ਤੇਦਾਰ ਨੇ ਅਧਿਆਪਕ ਤੇ ਇਲਜ਼ਾਮ ਲਾਗਉਦੇ ਕਿਹਾ ਕਿ ਬੱਚਿਆਂ ਤੋਂ ਸਕੂਲ ਚ ਘਾਹ ਸਾਫ ਕਰਵਾਉਣ ਅਤੇ ਲਕੜਾ ਚੁਕਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਤੋਂ ਬੱਚੇ ਨੇ ਇੱਕ ਦਿਨ ਤਾਂ ਕੰਮ ਕਰ ਦਿੱਤਾ ਪਰ ਦੂਜੇ ਦਿਨ ਉਸਨੇ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ ਪਰ ਜਦ ਉਸਨੂੰ ਸਕੂਲ ਭੇਜਿਆ ਤਾਂ ਮੁੜ ਅਧਿਆਪਕ ਵਲੋਂ ਸਕੂਲ ਚ ਮੁੜ ਉਸਤੋਂ ਓਹੀ ਕੰਮ ਕਰਵਾਉਣ ਲਈ ਕਿਹਾ ਪਰ ਬੱਚੇ ਦੇ ਨਾਂਹ ਕਰਨ ਤੇ ਮਾਸਟਰ ਵੱਲੋਂ ਬਿਜਲੀ ਫਿਟਿੰਗ ਲਈ ਵਰਤੀ ਜਾਣ ਵਾਲੀ ਪਲਾਸਟਿਕ ਦੀ ਪਾਈਪ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬੱਚੇ ਦੇ ਪਿੱਛੇ ਕਾਫੀ ਜਖਮ ਬਣ ਗਏ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ।ਗੌਰਤਲਬ ਹੈ ਕੇ ਬੱਚੇ ਦੇ ਪਿਤਾ ਦੇ ਕੁਜ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਸਦੀ ਮਾਤਾ ਹੀ ਘਰਾਂ ਚ ਕੰਮ ਕਰਕੇ ਉਸਦਾ ਪਾਲਣ ਪੋਸ਼ਣ ਕਰ ਰਹੀ ਹੈ।