ਸਰਕਾਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂਕ ਦਿੜਬਾ ਦੇ ਕੌਹਰੀਆਂ ਰੋਡ ਤੇ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਪਿਛਲੇ ਤਿੰਨ ਹਫਤਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਲੋਕਾਂ ਦੀ ਲੋਕਲ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਸੁਣਵਾਈ ਦੱਸ ਦਈਏ ਕਿ ਅੱਜ ਦਿੜਬਾ ਵਿਖੇ ਸਰਕਾਰ ਤੁਹਾਡੇ ਦੁਆਰ ਤਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਪੀੜਿਤ ਲੋਕਾਂ ਨੇ ਆਪਣੀ ਪਾਣੀ ਦੀ ਸਮੱਸਿਆ ਇਸ ਕੈਂਪ ਵਿੱਚ ਰੱਖੀ ਪ੍ਰੰਤੂ ਅਧਿਕਾਰੀਆਂ ਵੱਲੋਂ ਉਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਗੋਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਮੁਹੱਲੇ ਵਿੱਚ ਪਾਣੀ ਦਾ ਕੈਂਟਰ ਤਾਂ ਆ ਰਿਹਾ ਔਰ ਉਹਨਾਂ ਕਿਹਾ ਕਿ ਇਹ ਕੋਈ ਪੱਕਾ ਹੱਲ ਨਹੀਂ ਹੈ ਸਾਨੂੰ ਕੰਮ ਕਾਰ ਛੱਡ ਕੇ ਗੰਦਾ ਪਾਣੀ ਪੀਣਾ ਪੈ ਰਿਹਾ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਨਹੀਂ ਚੱਲ ਰਹੀਆਂ ਜਿਨਾਂ ਦੇ ਚੱਲ ਰਹੀਆਂ ਹਨ ਉਹਨਾਂ ਵਿੱਚੋਂ ਵੀ ਗੰਦਾ ਪਾਣੀ ਨਿਕਲ ਰਿਹਾ ਇਸ ਮੌਕੇ ਲੋਕਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਕੈਂਪ ਸਿਰਫ ਇੱਕ ਦਿਖਾਇਆ ਹੈ ਇਸ ਵਿੱਚ ਕੋਈ ਵੀ ਕਿਸੇ ਦਾ ਕੰਮ ਨਹੀਂ ਹੱਲ ਹੁੰਦਾ ਉਧਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਸ਼ਿਕਾਇਤ ਮਿਲੀ ਹੈ ਪਰ ਉਸ ਦਾ ਅਸੀਂ ਹੱਲ ਜਲਦ ਕਰ ਦੇਵਾਂਗੇ |