Site icon SMZ NEWS

ਕਾਰ ਚਲਾਉਂਦੇ ਸਮੇਂ ਆ ਗਿਆ ਨੀਂਦਾਂ ਦਾ ਝੌਂਕਾ ,,, ਗੱਡੀ ਬੇਕਾਬੂ ਹੋ ਝੋਨੇ ਦੇ ਖੇਤਾਂ ਵਿੱਚ ਜਾ ਦਰਖਤ ਨਾਲ ਟਕਰਾਈ ||

ਅੱਜ ਉਸ ਸਮੇਂ ਵੱਡਾ ਹਾਦਸਾ ਹੋਨੋ ਟਲ ਗਿਆ ਜਦ ਰਿਟਾਇਰਡ ਬਿਜਲੀ ਬੋਰਡ ਦੇ ਕਰਮਚਾਰੀ ਚਨਨ ਸਿੰਘ ਨਿਵਾਸੀ ਪਿੰਡ ਜੋਗਰ ਆਪਣੀ ਪਤਨੀ ਨਾਲ ਕਾਰ ਤੇ ਸਵਾਰ ਹੋ ਕੇ ਗੁਰਦਾਸਪੁਰ ਸ਼ਹਿਰ ਪਤਨੀ ਨੂੰ ਕਿਸੇ ਡਾਕਟਰ ਕੋਲ ਦਵਾਈ ਲੈਣ ਲਈ ਜਾ ਰਿਹਾ ਸੀ ਤਾਂ ਉਹ ਪਿੰਡ ਪਸਿਆਲ ਦੇ ਨੇੜੇ ਪਹੁੰਚਿਆਂ ਤਾਂ ਨੀਂਦ ਦਾ ਚੌਂਕਾ ਆਉਣ ਨਾਲ ਉਹਨਾਂ ਦੀ ਕਾਰ ਬੇਕਾਬੂ ਹੋ ਸੜਕ ਤੋ ਉੱਤਰ ਝੋਨੇ ਦੇ ਖੇਤਾਂ ਵਿੱਚ ਜਾ ਕੇ ਦਰੱਖਤ ਨਾਲ ਜਾ ਟਕਰਾਈ,,, ਜਿਸ ਵਿੱਚ ਦੋਵੇਂ ਪਤੀ ਪਤਨੀ ਜਖਮੀ ਹੋ ਗਏ ਜਿਨ੍ਹਾਂ ਨੂੰ ਆਸ ਪਾਸ ਦੇ ਰਾਹਗੀਰਾ ਲੋਕਾਂ ਨੇ ਬਹਿਰਾਮਪੁਰ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਹੈ ਅਤੇ ਜਿੱਥੇ ਉਹਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ ਜਖਮੀ ਰਿਟਾਇਰਡ ਬਿਜਲੀ ਬੋਰਡ ਕਰਮਚਾਰੀ ਨੇ ਦੱਸਿਆ ਸੀ ਕਿ ਉਹ ਆਪਣੀ ਪਤਨੀ ਨਾਲ ਗੱਡੀ ਤੇ ਗੁਰਦਾਸਪੁਰ ਆਪਣੀ ਪਤਨੀ ਦੀ ਦਵਾਈ ਲੈਣ ਜਾ ਰਹੇ ਸਨ ਤਾਂ ਰਸਤੇ ਵਿੱਚ ਨੀਂਦ ਦਾ ਝੌਂਕਾ ਆ ਗਿਆ ਜਿਸ ਨਾਲ ਉਹਨਾਂ ਦੀ ਕਾਰ ਖੇਤਾਂ ਵਿੱਚ ਲੱਗੇ ਝੋਨੇ ਵਿੱਚ ਜਾ ਵੜੀ ਅਤੇ ਦਰਖਤ ਵਿੱਚ ਜਾ ਟਕਰਾਈ ਜਿਸ ਨਾਲ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿੱਥੇ ਆਸ-ਪਾਸ ਦੇ ਰਾਹਗੀਰਾ ਨੇ ਉਹਨਾਂ ਨੂੰ ਨਜ਼ਦੀਕੀ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ||

Exit mobile version