ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦਾ ਪਿੰਡ ਵਡਾਲਾ ਜੋਹਲ ਦੇ ਲੋਕ ਨਰਕ ਦਾ ਜੀਵਨ ਬਤੀਤ ਕਰ ਰਹੇ ਹਨ ਪਿੰਡ ਵਡਾਲਾ ਜੋਹਲ ਦੇ ਛੱਪੜ ਬਹੁਤ ਹੀ ਮੰਦਾ ਹਾਲ ਛੱਪੜ ਦੀ ਗੰਦਗੀ ਵਾਲਾ ਪਾਣੀ ਲੋਕਾਂ ਘਰਾਂ ਵੜ੍ਹ ਗਿਆ ਕਿੱਥੋਂ ਤੱਕ ਕਿ ਲੋਕਾਂ ਨੂੰ ਕੰਮ ਕਾਜ ਜਾਣ ਲਈ ਅਤੇ ਛੋਟੇ ਛੋਟੇ ਬੱਚਿਆਂ ਨੂੰ ਘਰ ਬਾਹਰ ਨਿਕਲਣਾ ਔਖਾ ਹੋ ਗਿਆ ਅਤੇ ਪਿੰਡ ਵਡਾਲਾ ਜੋਹਲ ਦੇ ਲੋਕਾ ਨੇ ਦੋਸ਼ ਲਾਇਆ ਕਿ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਹੈ ਅਜੇ ਤੰਕ ਇਸ ਛੱਪੜ ਵੱਲ ਕਿਸੇ ਦਾ ਧਿਆਨ ਸਾਡੀਆਂ ਕੀਮਤੀ ਵੋਟਾਂ ਲੈ ਲੈਂਦੇ ਲੀਡਰ ਅਤੇ ਮੋਹਤਬਰਾਂ ਨੇ ਇਸ ਪਿੰਡ ਦੇ ਛੱਪੜ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਅਜੇ ਤੱਕ ਪਿੰਡ ਵਡਾਲਾ ਜੋਹਲ ਦੇ ਛੱਪੜ ਦਾ ਨਿਕਾਸ ਨਹੀਂ ਹੋਇਆ ਅਤੇ ਪਿੰਡ ਲੋਕਾਂ ਪੰਜਾਬ ਸਰਕਾਰ ਅਤੇ ਜਿਲ੍ਰਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਹੈ ਕਿ ਪਹਿਲ ਅਧਾਰ ਨਾਲ ਛੱਪੜ ਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਦਾ ਸਾਰਾ ਪਾਣੀ ਕੱਢ ਕੇ ਛੱਪੜ ਪੱਕਾ ਬਣਾਇਆ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਹੋਣ ਤੋਂ ਬੱਚ ਹੋ ਸਕੇ ਪਿੰਡ ਵਡਾਲਾ ਜੋਹਲ ਦੇ ਭੁਪਿੰਦਰ ਸਿੰਘ ਅਤੇ ਪ੍ਰਧਾਨ ਦਿਲਬਾਗ ਸਿੰਘ ਬਾਗਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਾਫੀ ਲੰਮੇ ਸਮੇਂ ਤੋਂ ਛੱਪੜ ਨਿਕਾਸ ਨਹੀਂ ਹੋਇਆ ਜਦੋਂ ਮੀਂਹ ਪੈਂਦਾ ਹੈ ਤਾਂ ਛੱਪੜ ਵੱਡਾ ਹੜ੍ਰ ਦਾ ਰੂਪ ਧਾਰਨ ਕਰ ਲੈਂਦਾ ਹੈ,ਨਜ਼ਦੀਕੀ ਘਰਾਂ ਵਾਲਿਆਂ ਦਾ ਨੁਕਸਾਨ ਕਰ ਹੁੰਦਾ ਹੈ ਅਤੇ ਪ੍ਰੇਸ਼ਾਨੀ ਸਾਹਮਣਾ ਕਰਨਾ ਪੈਂਦਾ ਹੈ ਇਸ ਮੋਕੇ,ਤੇ ਭੁਪਿੰਦਰ ਸਿੰਘ ਪ੍ਰਧਾਨ ਦਿਲਬਾਗ ਸਿੰਘ ਬਾਗਾ ਸੁਖਦੇਵ ਸਿੰਘ ਕਾਕੂ ਜੋਗਿੰਦਰ ਸਿੰਘ ਮੰਗਲ ਸਿੰਘ ਪੰਪਵਾਲਾ ਹਰਨੇਕ ਸਿੰਘ ਅਵਤਾਰ ਸਿੰਘ ਬੱਬੂ ਕੁਲਵੰਤ ਸਿੰਘ ਗੁਰਦੇਵ ਸਿੰਘ ਜੱਗਾ ਸਿੰਘ ਜਗਰੋਸਨ ਸਿੰਘ ਹੋ ਆਦਿ ਹਾਜ਼ਰ ਸਨ।