ਹਲਕਾ ਦੀਨਾ ਨਗਰ ਦੇਪਿੰਡ ਕੋਠੇ ਮਜੀਠੀ ਭੋਲੀਆਂ ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚ ਲੋਕਾਂ ਦੇ ਘਰਾਂ ਅੰਦਰ ਚਾਰ ਪੰਜ ਨੋਸਰਬਾਜਾਂ ਦੀ ਇੱਕ ਜੁੰਡਲੀ ਦੋ ਤਿੰਨ ਦਿਨ ਲਗਾਤਾਰ ਘੁੰਮਦੀ ਰਹੀ ਸੀ ਤੇ ਉਨ੍ਹਾਂ ਨੂੰ ਇੱਕ ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਅਸਾਨ ਕਿਸ਼ਤਾਂ ਤੇ ਕਰਜਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ ,3200/ ਰੁਪਏ ਪ੍ਰਤੀ ਕਰਜਾ ਫਾਇਲ ਖਰਚਾ ਅੰਡਵਾਂਸ ਜਮਾਂ ਕਰਵਾਓਣ ਲਈ ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲੇ ਦਫਤਰ ਚ ਬੁਲਾ ਲਿਆ । ਔਰਤਾਂ ਨੇ ਦੱਸਿਆ ਕਿ ਨੌਸਰਬਾਜਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਹਨਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜਾ ਦੇ ਦਿੱਤਾ ਗਿਆ ਹੈ। ਤੇ ਉਹਨਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸਤਾਂ ਤੇ ਕਰਜਾ ਮੁਹਈਆ ਕਰਵਾਉਣ । 1 ਲੱਖ ਰੁਪਏ ਕਰਜ਼ੇ ਦੇ ਲਾਲਚ ਚ ਅਗਲੇ ਦਿਨ ਹੀ ਉਹ ਪਿੰਡ ਦੀਆਂ ਕਰੀਬ ਇੱਕ ਦਰਜਨ ਔਰਤਾਂ ਨੂੰ ਨਾਲ ਲੈ ਗੁਰਦਾਸਪੁਰ ਚ ਸਥਿਤ ਨੌਸਰਬਾਜਾਂ ਦੇ ਦਫਤਰ ਕਾਂਤਾ ਦੇਵੀ ਪੁੱਜ ਗਈ । ਤੇ ਇਨਾਂ ਔਰਤਾਂ ਵਲੋਂ 3200 ਰੁਪਏ ਪ੍ਰਤੀ ਕਰਜਾ ਫਾਇਲ ਘਰੋਂ ਲਿਆਂਦੀ ਨੱਗਦੀ ਨੌਸਰਬਾਜਾਂ ਨੂੰ ਜਮਾਂ ਕਰਵਾ ਦਿੱਤੀ ਔਰਤਾਂ ਦੇ ਦੱਸਣ ਅਨੁਸਾਰ ਇਨਾਂ ਨੌਸਰਬਾਜਾਂ ਵੱਲੋਂ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਹਨਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਓਣ ਲਈ ਕਿਹਕੇ ਬੇਰੰਗ ਘਰਾਂ ਨੂੰ ਤੋਰ ਦਿੱਤਾ ਗਿਆ । ਪਰ ਜਦੋ ਦੋ ਦਿਨ ਬਾਅਦ ਇਹ ਔਰਤਾਂ ਕਰਜ਼ੇ ਦੇ ਇੱਕ ਇੱਕ ਲੱਖ ਰੁਪਏ ਲੈਣ ਦੀ ਉਮੀਦ ਤੇ ਦੁਬਾਰਾ ਓਕਤ ਦਫਤਰ ਪੁੱਜੀਆਂ ਤਾਂ ਉਹਨਾਂ ਦੱਸਿਆ ਕਿ ਓਹ ਦਫਤਰ ਬੰਦ ਮਿਲਿਆ ਤੇ ਦਫਤਰ ਉੱਪਰ ਲੱਗੇ ਕੰਪਨੀ ਦੇ ਫਲੈਕਸੀ ਬੋਰਡ ਵੀ ਉਤਾਰ ਲਏ ਗਏ ਸਨ। ਤੇ ਉਹਨਾਂ ਨੂੰ ਪਤਾ ਲੱਗਾ ਕਿ ਓਹ ਕਰਜ਼ੇ ਦੇ ਲਾਲਚ ਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਉਹਨਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਉੱਪਰੋਂ ਨੌਸਰਬਾਜਾਂ ਵੱਲੋਂ ਠੱਗੀ ਮਾਰ ਲੈਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦੇ ਆਲਮ ਚ ਹਨ । ਇਸ ਸਬੰਧ ਵਿੱਚ ਐਸਐਚਓ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲ ਫੋਨ ਤੇ ਗੱਲ ਕਰਨਾ ਚਾਹੀ ਉਹਨਾਂ ਨੇ ਫੋਨ ਨਹੀਂ ਚੁੱਕਿਆ।
ਕਰਜ਼ਾ ਦਿਵਾਉਣ ਦੇ ਨਾਂ ‘ਤੇ ਪਿੰਡ ਦੀਆਂ ਬੀਬੀਆਂ ਨਾਲ ਲਾਈ ਠੱਗੀ ਸਸਤੇ ਵਿਆਜ਼ ਤੇ ਆਸਾਨ ਕਿਸ਼ਤਾਂ ਤੇ Loan ਦਿਵਾਉਣ ਦਾ ਕੀਤਾ ਸੀ ਵਾਅਦਾ ||
July 1, 20240
Related tags :
#LoanScam #VillageWomenCheated #FraudAlert #FalsePromises
Related Articles
July 21, 20210
SC ਕਮਿਸ਼ਨ ਨੇ ਪੰਜਾਬ ਪੁਲਿਸ ‘ਚ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਲਈ DGP ਨੂੰ ਦਿੱਤੇ ਨਿਰਦੇਸ਼
SC ਕਮਿਸ਼ਨ ਵੱਲੋਂ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਵਿਚ ਨਵੀਂ ਭਰਤੀ, ਪਦਉੱਨਤੀ ਤੇ ਰਾਖਵਾਂਕਰਨ ਨੀਤੀ ਨੂੰ ਹੂ-ਬ-ਹੂ ਲਾਗੂ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੀ ਚੇਅਰਪਰਸਨ ਸ਼੍
Read More
November 9, 20210
ਲੁਧਿਆਣਾ : ਸਮਰਾਲਾ ਚੌਂਕ ਵੱਲ ਜਾਣਾ ਹੈ ਤਾਂ ਇਨ੍ਹਾਂ ਰਸਤਿਆਂ ਤੋਂ ਜਾਓ, ਟ੍ਰੈਫਿਕ ਪੁਲਿਸ ਨੇ ਡਾਇਵਰਟ ਕੀਤੇ ਰੂਟ
ਲੁਧਿਆਣਾ ਦੇ ਸਮਰਾਲਾ ਚੌਂਕ ਵੱਲ ਜਾਂਦੇ ਸਾਰੇ ਰੂਟ ਉਥੇ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਚੱਲਦਿਆਂ ਦੂਜੇ ਪਾਸੇ ਨੂੰ ਬਦਲ ਦਿੱਤੇ ਗਏ ਹਨ। ਇਹ ਜਾਣਕਾਰੀ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਦਿੱਤੀ ਗਈ, ਤਾਂ ਜੋ ਇਸ ਰੂਟ ‘ਤੇ ਆਉਣ ਵਾਲੇ ਲੋਕਾਂ ਨੂੰ ਪ੍ਰ
Read More
December 27, 20210
ਅੰਮ੍ਰਿਤਸਰ ਉੱਤਰੀ ਤੋਂ ਸੁਖਬੀਰ ਬਾਦਲ ਕਰਨਗੇ ਅਨਿਲ ਜੋਸ਼ੀ ਲਈ ਚੋਣ ਪ੍ਰਚਾਰ,ਵਪਾਰੀਆਂ ਨਾਲ ਵੀ ਹੋਵੇਗੀ ਮੁਲਾਕਾਤ
ਅੰਮ੍ਰਿਤਸਰ ਦੀ ਸਭ ਤੋਂ ਹੌਟ ਸੀਟ ਨਾਰਥ ਮੰਨੀ ਜਾਂਦੀ ਹੈ। ਅਕਾਲੀ ਦਲ ਨੇ ਜਿੱਥੇ ਇੱਥੋਂ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ
Read More
Comment here