Site icon SMZ NEWS

ਕਰਜ਼ਾ ਦਿਵਾਉਣ ਦੇ ਨਾਂ ‘ਤੇ ਪਿੰਡ ਦੀਆਂ ਬੀਬੀਆਂ ਨਾਲ ਲਾਈ ਠੱਗੀ ਸਸਤੇ ਵਿਆਜ਼ ਤੇ ਆਸਾਨ ਕਿਸ਼ਤਾਂ ਤੇ Loan ਦਿਵਾਉਣ ਦਾ ਕੀਤਾ ਸੀ ਵਾਅਦਾ ||

ਹਲਕਾ ਦੀਨਾ ਨਗਰ ਦੇਪਿੰਡ ਕੋਠੇ ਮਜੀਠੀ ਭੋਲੀਆਂ ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚ ਲੋਕਾਂ ਦੇ ਘਰਾਂ ਅੰਦਰ ਚਾਰ ਪੰਜ ਨੋਸਰਬਾਜਾਂ ਦੀ ਇੱਕ ਜੁੰਡਲੀ ਦੋ ਤਿੰਨ ਦਿਨ ਲਗਾਤਾਰ ਘੁੰਮਦੀ ਰਹੀ ਸੀ ਤੇ ਉਨ੍ਹਾਂ ਨੂੰ ਇੱਕ ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਅਸਾਨ ਕਿਸ਼ਤਾਂ ਤੇ ਕਰਜਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ ,3200/ ਰੁਪਏ ਪ੍ਰਤੀ ਕਰਜਾ ਫਾਇਲ ਖਰਚਾ ਅੰਡਵਾਂਸ ਜਮਾਂ ਕਰਵਾਓਣ ਲਈ ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲੇ ਦਫਤਰ ਚ ਬੁਲਾ ਲਿਆ । ਔਰਤਾਂ ਨੇ ਦੱਸਿਆ ਕਿ ਨੌਸਰਬਾਜਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਹਨਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜਾ ਦੇ ਦਿੱਤਾ ਗਿਆ ਹੈ। ਤੇ ਉਹਨਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸਤਾਂ ਤੇ ਕਰਜਾ ਮੁਹਈਆ ਕਰਵਾਉਣ । 1 ਲੱਖ ਰੁਪਏ ਕਰਜ਼ੇ ਦੇ ਲਾਲਚ ਚ ਅਗਲੇ ਦਿਨ ਹੀ ਉਹ ਪਿੰਡ ਦੀਆਂ ਕਰੀਬ ਇੱਕ ਦਰਜਨ ਔਰਤਾਂ ਨੂੰ ਨਾਲ ਲੈ ਗੁਰਦਾਸਪੁਰ ਚ ਸਥਿਤ ਨੌਸਰਬਾਜਾਂ ਦੇ ਦਫਤਰ ਕਾਂਤਾ ਦੇਵੀ ਪੁੱਜ ਗਈ । ਤੇ ਇਨਾਂ ਔਰਤਾਂ ਵਲੋਂ 3200 ਰੁਪਏ ਪ੍ਰਤੀ ਕਰਜਾ ਫਾਇਲ ਘਰੋਂ ਲਿਆਂਦੀ ਨੱਗਦੀ ਨੌਸਰਬਾਜਾਂ ਨੂੰ ਜਮਾਂ ਕਰਵਾ ਦਿੱਤੀ ਔਰਤਾਂ ਦੇ ਦੱਸਣ ਅਨੁਸਾਰ ਇਨਾਂ ਨੌਸਰਬਾਜਾਂ ਵੱਲੋਂ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਹਨਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਓਣ ਲਈ ਕਿਹਕੇ ਬੇਰੰਗ ਘਰਾਂ ਨੂੰ ਤੋਰ ਦਿੱਤਾ ਗਿਆ । ਪਰ ਜਦੋ ਦੋ ਦਿਨ ਬਾਅਦ ਇਹ ਔਰਤਾਂ ਕਰਜ਼ੇ ਦੇ ਇੱਕ ਇੱਕ ਲੱਖ ਰੁਪਏ ਲੈਣ ਦੀ ਉਮੀਦ ਤੇ ਦੁਬਾਰਾ ਓਕਤ ਦਫਤਰ ਪੁੱਜੀਆਂ ਤਾਂ ਉਹਨਾਂ ਦੱਸਿਆ ਕਿ ਓਹ ਦਫਤਰ ਬੰਦ ਮਿਲਿਆ ਤੇ ਦਫਤਰ ਉੱਪਰ ਲੱਗੇ ਕੰਪਨੀ ਦੇ ਫਲੈਕਸੀ ਬੋਰਡ ਵੀ ਉਤਾਰ ਲਏ ਗਏ ਸਨ। ਤੇ ਉਹਨਾਂ ਨੂੰ ਪਤਾ ਲੱਗਾ ਕਿ ਓਹ ਕਰਜ਼ੇ ਦੇ ਲਾਲਚ ਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਉਹਨਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਉੱਪਰੋਂ ਨੌਸਰਬਾਜਾਂ ਵੱਲੋਂ ਠੱਗੀ ਮਾਰ ਲੈਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦੇ ਆਲਮ ਚ ਹਨ ‌। ਇਸ ਸਬੰਧ ਵਿੱਚ ਐਸਐਚਓ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲ ਫੋਨ ਤੇ ਗੱਲ ਕਰਨਾ ਚਾਹੀ ਉਹਨਾਂ ਨੇ ਫੋਨ ਨਹੀਂ ਚੁੱਕਿਆ।

Exit mobile version