ਹਲਕਾ ਦੀਨਾ ਨਗਰ ਦੇਪਿੰਡ ਕੋਠੇ ਮਜੀਠੀ ਭੋਲੀਆਂ ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜਾਂ ਦੇ ਇੱਕ ਗਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਚ ਲੋਕਾਂ ਦੇ ਘਰਾਂ ਅੰਦਰ ਚਾਰ ਪੰਜ ਨੋਸਰਬਾਜਾਂ ਦੀ ਇੱਕ ਜੁੰਡਲੀ ਦੋ ਤਿੰਨ ਦਿਨ ਲਗਾਤਾਰ ਘੁੰਮਦੀ ਰਹੀ ਸੀ ਤੇ ਉਨ੍ਹਾਂ ਨੂੰ ਇੱਕ ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਅਸਾਨ ਕਿਸ਼ਤਾਂ ਤੇ ਕਰਜਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ ਤੇ ,3200/ ਰੁਪਏ ਪ੍ਰਤੀ ਕਰਜਾ ਫਾਇਲ ਖਰਚਾ ਅੰਡਵਾਂਸ ਜਮਾਂ ਕਰਵਾਓਣ ਲਈ ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲੇ ਦਫਤਰ ਚ ਬੁਲਾ ਲਿਆ । ਔਰਤਾਂ ਨੇ ਦੱਸਿਆ ਕਿ ਨੌਸਰਬਾਜਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਹਨਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜਾ ਦੇ ਦਿੱਤਾ ਗਿਆ ਹੈ। ਤੇ ਉਹਨਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸਤਾਂ ਤੇ ਕਰਜਾ ਮੁਹਈਆ ਕਰਵਾਉਣ । 1 ਲੱਖ ਰੁਪਏ ਕਰਜ਼ੇ ਦੇ ਲਾਲਚ ਚ ਅਗਲੇ ਦਿਨ ਹੀ ਉਹ ਪਿੰਡ ਦੀਆਂ ਕਰੀਬ ਇੱਕ ਦਰਜਨ ਔਰਤਾਂ ਨੂੰ ਨਾਲ ਲੈ ਗੁਰਦਾਸਪੁਰ ਚ ਸਥਿਤ ਨੌਸਰਬਾਜਾਂ ਦੇ ਦਫਤਰ ਕਾਂਤਾ ਦੇਵੀ ਪੁੱਜ ਗਈ । ਤੇ ਇਨਾਂ ਔਰਤਾਂ ਵਲੋਂ 3200 ਰੁਪਏ ਪ੍ਰਤੀ ਕਰਜਾ ਫਾਇਲ ਘਰੋਂ ਲਿਆਂਦੀ ਨੱਗਦੀ ਨੌਸਰਬਾਜਾਂ ਨੂੰ ਜਮਾਂ ਕਰਵਾ ਦਿੱਤੀ ਔਰਤਾਂ ਦੇ ਦੱਸਣ ਅਨੁਸਾਰ ਇਨਾਂ ਨੌਸਰਬਾਜਾਂ ਵੱਲੋਂ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਹਨਾਂ ਨੂੰ ਕਰਜ਼ਾ ਲੈਣ ਲਈ ਦੋ ਦਿਨ ਬਾਅਦ ਆਓਣ ਲਈ ਕਿਹਕੇ ਬੇਰੰਗ ਘਰਾਂ ਨੂੰ ਤੋਰ ਦਿੱਤਾ ਗਿਆ । ਪਰ ਜਦੋ ਦੋ ਦਿਨ ਬਾਅਦ ਇਹ ਔਰਤਾਂ ਕਰਜ਼ੇ ਦੇ ਇੱਕ ਇੱਕ ਲੱਖ ਰੁਪਏ ਲੈਣ ਦੀ ਉਮੀਦ ਤੇ ਦੁਬਾਰਾ ਓਕਤ ਦਫਤਰ ਪੁੱਜੀਆਂ ਤਾਂ ਉਹਨਾਂ ਦੱਸਿਆ ਕਿ ਓਹ ਦਫਤਰ ਬੰਦ ਮਿਲਿਆ ਤੇ ਦਫਤਰ ਉੱਪਰ ਲੱਗੇ ਕੰਪਨੀ ਦੇ ਫਲੈਕਸੀ ਬੋਰਡ ਵੀ ਉਤਾਰ ਲਏ ਗਏ ਸਨ। ਤੇ ਉਹਨਾਂ ਨੂੰ ਪਤਾ ਲੱਗਾ ਕਿ ਓਹ ਕਰਜ਼ੇ ਦੇ ਲਾਲਚ ਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਉਹਨਾਂ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨਾਂ ਦੇ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਉੱਪਰੋਂ ਨੌਸਰਬਾਜਾਂ ਵੱਲੋਂ ਠੱਗੀ ਮਾਰ ਲੈਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦੇ ਆਲਮ ਚ ਹਨ । ਇਸ ਸਬੰਧ ਵਿੱਚ ਐਸਐਚਓ ਬਹਿਰਾਮਪੁਰ ਸਰਬਜੀਤ ਸਿੰਘ ਨਾਲ ਗੱਲ ਫੋਨ ਤੇ ਗੱਲ ਕਰਨਾ ਚਾਹੀ ਉਹਨਾਂ ਨੇ ਫੋਨ ਨਹੀਂ ਚੁੱਕਿਆ।
ਕਰਜ਼ਾ ਦਿਵਾਉਣ ਦੇ ਨਾਂ ‘ਤੇ ਪਿੰਡ ਦੀਆਂ ਬੀਬੀਆਂ ਨਾਲ ਲਾਈ ਠੱਗੀ ਸਸਤੇ ਵਿਆਜ਼ ਤੇ ਆਸਾਨ ਕਿਸ਼ਤਾਂ ਤੇ Loan ਦਿਵਾਉਣ ਦਾ ਕੀਤਾ ਸੀ ਵਾਅਦਾ ||
July 1, 20240
Related tags :
#LoanScam #VillageWomenCheated #FraudAlert #FalsePromises
Related Articles
September 23, 20200
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੋਵਿਡ ਸੁਰੱਖਿਆ ਸਬੰਧੀ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਹੁਕਮ ਦਿੱਤਾ
ਮੁੱਖ ਮੰਤਰੀ ਨੇ ਕੋਵਿਡ ਸੁਰੱਖਿਆ ਬਾਰੇ ਨਿਯਮਾਂ ਅਤੇ ਪ੍ਰੋਟੋਕਾਲ ਦੀ ਲੋਕਾਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਉਲੰਘਣਾ ਉੱਤੇ ਚਿੰਤਾ ਦਾ ਇਜ਼ਹਾਰ ਕੀਤਾ…
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਰੋਜਾਨਾ ਵੱਡੀ ਗਿਣਤੀ ਦੇ ਪੌਜੇ
Read More
March 12, 20240
चंडीगढ़ को नया डीजीपी मिल गया, आईपीएस सुरिंदर सिंह यादव चंडीगढ़ के नए डीजीपी होंगे
आईपीएस सुरिंदर सिंह यादव को चंडीगढ़ का नया डीजीपी नियुक्त किया गया है। बता दें कि सुरिंदर सिंह यादव 1997 बैच के एजीएमयूटी कैडर के आईपीएस अधिकारी हैं
एजीएमयूटी कैडर (1997 बैच) के भारतीय पुलिस सेवा अ
Read More
January 29, 20220
ਭਾਰਤੀ ਕਿਸਾਨ ਯੂਨੀਅਨ MSP ‘ਤੇ ਅਜੇ ਤੱਕ ਕਮੇਟੀ ਨਾ ਬਣਾਉਣ ਦੇ ਵਿਰੋਧ ‘ਚ 31 ਜਨਵਰੀ ਨੂੰ ਦੇਣਗੇ ਧਰਨਾ
ਕਿਸਾਨਾਂ ਤੇ ਸਰਕਾਰ ਦਰਮਿਆਨ ਹੋਏ ਸਮਝੌਤੇ ਵਿਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਇਕ ਕਮੇਟੀ ਦੇ ਗਠਨ ਦੀ ਗੱਲ ਕਹੀ ਗਈ ਸੀ ਪਰ ਸਰਕਾਰ ਨੇ ਹੁਣ ਤੱਕ ਕਮੇਟੀ ਦਾ ਗਠਨ ਨਹੀਂ ਕੀਤਾ। ਇਸ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ 31 ਜਨਵਰੀ ਨੂੰ ਧਰਨ
Read More
Comment here