ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਦਾ ਡਰਾਈਵਰ ਬੱਸ ਚਲਾ ਰਿਹਾ ਅਤੇ ਨਾਲ ਹੀ ਕੰਨਾਂ ਤੇ ਉਸਦੇ ਫੋਨ ਲੱਗਿਆ ਹੋਇਆ। ਤਾਂ ਦੱਸ ਦਈਏ ਕਿ ਇਹ ਬੱਸ ਲੁਧਿਆਣਾ ਤੋਂ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਪਰ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਪਹਿਲਾਂ ਤਾਂ ਇਹ ਬੱਸ ਦਾ ਚਾਲਕ ਆਪਣੇ ਹੱਥ ਦੇ ਵਿੱਚ ਫੋਨ ਚਲਾ ਰਿਹਾ ਦੂਜੇ ਪਾਸੇ ਬੱਸ ਦੀ ਵੀ ਸਪੀਡ ਕਾਫੀ ਜਿਆਦਾ ਤੇਜ਼ ਦੱਸੀ ਜਾ ਰਹੀ ਹੈ ਹਾਲਾਂਕਿ ਜਿਵੇਂ ਇਸ ਨੂੰ ਇੱਕ ਫੋਨ ਆਉਂਦਾ ਤਾਂ ਇਹ ਡਰਾਈਵਰ ਫੋਨ ਵੀ ਸੁਣਨ ਲੱਗਦਾ ਤਾਂ ਕਿਤੇ ਨਾ ਕਿਤੇ ਸਵਾਰੀਆਂ ਦੀ ਜਾਨ ਨੂੰ ਇਸ ਡਰਾਈਵਰ ਦੇ ਵੱਲੋਂ ਜੋਖਮ ਦੇ ਵਿੱਚ ਪਾਇਆ ਗਿਆ ਤੇ ਇੱਕ ਕੋਲ ਹੀ ਬੈਠੀ ਸਵਾਰੀ ਨੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਤਾਂ ਲੁਧਿਆਣਾ ਤੋਂ ਇਹ ਬੱਸ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਤੇ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਇੰਝ ਅਣਗਹਿਲੀ ਕਾਰਨ ਵਾਪਰ ਜਾਂਦੇ ਨੇ ਹਾਦਸੇ, ਗੱਡੀ ਚਲਾਉਂਦਾ-ਚਲਾਉਂਦਾ ਫੋਨ ਸੁਣ ਰਿਹਾ ਡਰਾਈਵਰ, ਸਵਾਰੀਆਂ ਦੀ ਜਾਨ ਪਾਈ ਜੋਖਮ ‘ਚ ||
