ਸੰਗਰੂਰ ਦੇ ਪਿੰਡ ਬਾਲੀਆਂ ਦੀ ਰਹਿਣ ਵਾਲੀ ਲੜਕੀ ਜਿਸਦੀ ਉਮਰ 14 ਕੁ ਸਾਲ ਹੈ ਅਤੇ ਦਸਵੀਂ ਜਮਾਤ ਵਿਚ ਪੜ ਰਹੀ ਹੈ ਪਿੰਡ ਅਤੇ ਇੱਕ ਮਾਨਸਾ ਦਾ ਲੜਕਾ ਪਹਿਲਾਂ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲੀ ਦਵਾਈ ਪਿਆ ਕੇ ਕਰਦਾ ਰਿਹਾ ਬਲਾਤਕਾਰ ਅਤੇ ਕਈ ਵਾਰ ਉਸ ਨੂੰ ਜ਼ਬਰਦਸਤੀ ਸਕੂਲ ਤੋਂ ਕਾਰ ਵਿਚ ਲਿਜਾ ਕੇ ਕੀਤਾ ਬਲਾਤਕਾਰ, ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਨਾਬਾਲਗ ਲੜਕੀ ਦੀਆਂ ਅਸ਼ਲੀਲ ਵੀਡੀਓ ਉਸ ਦੇ ਮਾਂ ਬਾਪ ਨੂੰ ਫੋਨ ਉਤੇ ਭੇਜਣ ਲੱਗਾ ਤਾਂ ਮਾਂ ਬਾਪ ਦੇ ਹੋਸ਼ ਉੱਡ ਗਏ, ਮਾਂ ਬਾਪ ਆਪਣੀ ਪੀੜਤ ਲੜਕੀ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਜਿਥੇ ਡਾਕਟਰ ਵੱਲੋਂ ਪੀੜਤ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਦੀ ਰਿਪੋਰਟ 10 ਕੁ ਦਿਨਾਂ ਵਿੱਚ ਆ ਜਾਵੇਗੀ,
ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਮੇਰੀ ਧੀ ਨਾਲ ਜ਼ਬਰਦਸਤੀ ਕੀਤੀ ਗਈ ਜਿਸਦੇ ਵਿਚ ਪਿੰਡ ਦੇ ਹੀ ਦੋ ਨੋਜਵਾਨ ਨਾਲ ਇੱਕ ਕਿਸੇ ਪੁਲਿਸ ਅਧਿਕਾਰੀ ਦਾ ਲੜਕਾ ਹੈ ਜੋਂ ਬਲਾਤਕਾਰ ਕਰਦਾ ਰਿਹਾ|
ਜਦੋਂ ਇਸ ਵਿਸ਼ੇ ਉੱਤੇ ਡੀ ਐਸ ਪੀ ਮਨੋਜ਼ ਗੋਰਸੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੁਕਦਮਾ ਦਰਜ ਕਰ ਲਿਆ ਗਿਆ ਹੈ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ |
Comment here