ਪਖੰਡ ਅਤੇ ਅੰਧਵਿਸ਼ਵਾਸ ਵਿਰੁੱਧ 27 ਜੂਨ ਦੇ ਧਰਨੇ ਵਿੱਚ ਸਮੂਹ ਜਥੇਬੰਦੀਆਂ ਇੱਕਜੁੱਟ – ਗਿਆਨੀ ਗੁਰਪ੍ਰੀਤ ਸਿੰਘ ਸਿੰਘ ਉਦਾਸੀਨ ਵੱਲੋਂ ਪੰਜਾਬ ਵਾਸੀਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਅਤੇ 27 ਜੂਨ ਨੂੰ ਜਲੰਧਰ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਲਈ ਤਰਨਾ ਦਲ ਬਾਬਾ ਮੇਜਰ ਸਿੰਘ, ਵਾਲਮੀਕਿ ਸਮਾਜ ਬਾਬਾ ਨਛੱਤਰ ਨਾਥ, ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਅਸ਼ਨੀਲ ਮਹਾਰਾਜ ਜੀ ਅਤੇ ਧਰਮ ਜਾਗਰਣ ਦੇ ਸੰਯੋਜਕ ਰਾਜ ਕੁਮਾਰ ਨੇ ਆਪਣਾ ਸਮਰੱਥਣ ਦਿੱਤਾ। ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਉਦਾਸੀਨ ਨੇ ਦੱਸਿਆ ਕਿ ਪੰਜਾਬ ਵਿੱਚ ਇਸਾਈ ਸਮਾਜ ਵੱਲੋਂ ਪਾਖੰਡ ਅਤੇ ਅੰਧ-ਵਿਸ਼ਵਾਸ ਨੂੰ ਵਧਾਵਾ ਦੇ ਕੇ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਧਰਮ ਪਰਿਵਰਤਨ ਦੀ ਨਹੀਂ ਬਲਕਿ ਇਸਦੀ ਆੜ ਵਿੱਚ ਫੈਲਾਏ ਜਾ ਰਹੇ ਪਾਖੰਡਵਾਦ, ਅੰਧ-ਵਿਸ਼ਵਾਸ ਅਤੇ ਸਿੱਖ ਜਾਂ ਹਿੰਦੂ ਧਰਮ ਤੋਂ ਧਰਮ ਪਰਿਵਰਤਨ ਕਰਕੇ ਉਕਤ ਸਮਾਜ ਤੋਂ ਲਏ ਜਾ ਰਹੇ ਲਾਭਾਂ ਬਾਰੇ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹਿੰਦੂ ਜਾਂ ਸਿੱਖ ਪਰਿਵਾਰ ਦਾ ਧਰਮ ਪਰਿਵਰਤਨ ਕਰਦਾ ਹੈ ਤਾਂ ਸਰਕਾਰ ਨੂੰ ਉਨ੍ਹਾਂ ਦੇ ਸਾਰੇ ਅਧਿਕਾਰ ਖੋਹਣੇ ਚਾਹੀਦੇ ਹਨ ਤਾਂ ਜੋ ਉਹ ਵਿਅਕਤੀ ਦੂਜਿਆਂ ਵਿੱਚ ਪਾਖੰਡਵਾਦ ਅਤੇ ਅੰਧਵਿਸ਼ਵਾਸ ਨਾ ਫੈਲਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਸਰਕਾਰ ਦੇ ਨਾਂਅ ਕਈ ਮੰਗ ਪੱਤਰ ਦੇ ਚੁੱਕੇ ਹਨ ਪਰ ਨਾ ਤਾਂ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਸਰਕਾਰ ਇਸ ਪਾਸੇ ਕੋਈ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਲੈ ਕੇ ਉਹ 27 ਜੂਨ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਜੂਨ ਨੂੰ ਸਵੇਰੇ 8 ਵਜੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਇਕੱਠੇ ਹੋਣ ਅਤੇ ਪੰਜਾਬ ਵਿੱਚ ਫੈਲ ਰਹੇ ਅੰਧ-ਵਿਸ਼ਵਾਸ ਅਤੇ ਪਾਖੰਡਵਾਦ ਨੂੰ ਰੋਕਣ ਲਈ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ।
ਪਾਖੰਡ ਅਤੇ ਅੰਧ ਵਿਸ਼ਵਾਸ ਨੂੰ ਦਿੱਤਾ ਜਾ ਰਿਹਾ ਵਧਾਵਾ ਵੱਡੇ ਪੱਧਰ ਤੇ ਕਰਾਇਆ ਜਾ ਰਿਹਾ ਧਰਮ ਪਰਿਵਰਤਨ ||
June 25, 20240
Related Articles
October 11, 20230
ਗੁਰਦੁਆਰਿਆਂ ‘ਚ ਵਰਤੇ ਜਾ ਰਹੇ ਅਲਕੋਹਲ ਤੇ ਰਸਾਇਣ ਵਾਲੇ ਪਰਫਿਊਮ, ਪਤਾ ਲੱਗਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਲਾਈ ਰੋਕ
ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿੱਚ ਇਤਰ ਵਰਤਣ ’ਤੇ ਰੋਕ ਲਾ ਦਿੱਤੀ ਹੈ। ਇਸ ਬਾਰੇ ਸਵਾਲ ਉੱਠ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਕਿਉਂ ਲਿਆ ਹੈ। ਹੁਣ ਇਸ ਦਾ ਕਾਰਨ ਸਾਹਮਣੇ ਆਇਆ ਹੈ ਕਿ ਇਤਰ ਵ
Read More
January 19, 20240
राम मंदिर गर्भगृह में स्थापना के बाद आई प्रभु श्रीराम की नई तस्वीर, यहां देखें अद्भुत स्वरूप
अयोध्या में राम मंदिर में रामलला की मूर्ति स्थापित होने के बाद इसकी तस्वीरें आने का सिलसिला जारी है। शुक्रवार को रामलला की एक और तस्वीर जारी हुई, जिसमें उनके पूरे स्वरूप को देखा जा सकता है। तस्वीर में
Read More
November 13, 20230
गोवर्धन पूजा के दौरान पहने इस रंग के कपड़े
धनतेरस के दिन से पांच दिन के दीपोत्सव की शुरुआत हो गई है। धनतेरस के बाद, नरक चतुर्दशी, दिवाली, गोवर्धन पूजा और भाई दूज का त्योहार मनाया जाता है। इन पांच दिनों तक घरों में उत्सव जैसा माहौल रहता है। इन
Read More
Comment here