ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਘੁਮਾਣ ਦੀ ਪੁਲਿਸ ਟੀਮ ਵਲੋਂ ਐਸ ਐਸ ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਖਬੀਰ ਖਾਸ ਦੀ ਇਤਲਾਹ ਤੇ ਨਾਕੇਬੰਦੀ ਦੌਰਾਨ ਇਕ ਆਈ 20 ਗੱਡੀ ਵਿੱਚ ਸਵਾਰ ਅਨਮੋਲ ਸਿੰਘ ਵਾਸੀ ਚੀਮਾ ਖੁੱਡੀ ਨੂੰ 255 ਗ੍ਰਾਮ ਹੈਰੋਇਨ ਅਤੇ 3190 ਡਰੱਗ ਮਨੀ ਸਮੇਤ ਕਾਬੂ ਕਰਨ ਵਿਚ ਕਾਮਯਾਬੀ ਹਾਸਿਲ ਕਰਦੇ ਹੋਏ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਇਸਦੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਅਨਮੋਲ ਸਿੰਘ ਦਾ ਰਿਮਾਂਡ ਲੈਕੇ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕੇ ਇਹ ਹੈਰੋਇਨ ਕਿਥੋਂ ਅਤੇ ਕਿਸਦੇ ਕੋਲੋ ਲਿਆਕੇ ਵੇਚਦਾ ਸੀ ਅਤੇ ਕਦੋ ਤੋਂ ਇਸ ਕੰਮ ਨਾਲ ਜੁੜਿਆ ਹੋਇਆ ਸੀ ਫਿਲਹਾਲ ਇਸਦੇ ਉਪਰ ਪਹਿਲਾ ਕੋਈ ਕੇਸ ਦਰਜ ਨਹੀਂ ਹੈ ਅਤੇ ਇਸਦੇ ਵਲੋਂ ਇਹ ਕੰਮ ਜਲਦ ਅਮੀਰ ਬਣਨ ਲਈ ਕੀਤਾ ਜਾ ਰਿਹਾ ਸੀ |