Site icon SMZ NEWS

ਛਬੀਲ ਪੀਣ ਗਈਆਂ ਬੱਚੀਆਂ ਨਾਲ਼ ਵਾਪਰ ਗਿਆ ਭਾ/ਣਾ ,ਬੱਚੀਆਂ ਦੀਆਂ ਲੱਭੀਆਂ ਲਾਸ਼ਾਂ ਕੀ ਵੈਰ ਕਮਾਇਆ ਕਿਸੇ ਨੇ ?

ਪਟਿਆਲਾ ਚੋਂ ਇੱਕ ਸ਼ੰਸਨੀ ਖੇਜ ਮਾਮਲਾ ਸਾਹਮਣੇ ਆਇਆ ਜਿਸ ਮਾਮਲੇ ਵਿੱਚ ਭਾਖੜਾ ਨਹਿਰ ਸਮਾਣਾ ਅਤੇ ਖਨੌਰੀ ਵਿੱਚੋਂ ਤਿੰਨ ਨਾਬਾਲਗ ਬੱਚੀਆਂ ਦੀ ਲਾਸ਼ਾਂ ਬਰਾਮਦ ਹੋਈਆਂ ਗੋਤਾਖੋਰ ਸ਼ੰਕਰ ਭਾਰਤਵਾਜ਼ ਦੀ ਟੀਮ ਵੱਲੋਂ ਜਦੋਂ ਇਹ ਲਾਸ਼ਾਂ ਬਰਾਮਦ ਹੋਈਆਂ ਤਾਂ ਪਹਿਲਾਂ ਤੋਂ ਹੀ ਸੂਚਨਾ ਦੇ ਆਧਾਰ ਤੇ ਉਹਨਾਂ ਨੇ ਇੱਕ ਪਰਿਵਾਰ ਨੂੰ ਸ਼ਨਾਖਤ ਲਈ ਬੁਲਾਇਆ ਪਰਿਵਾਰ ਨੇ ਇਹਨਾਂ ਬੱਚਿਆਂ ਦੀ ਸ਼ਨਾਖਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 12 ਤਰੀਕ ਨੂੰ ਲਗਭਗ 12 ਵਜੇ ਦੇ ਨੇੜੇ ਉਨਾਂ ਦੇ ਪਰਿਵਾਰ ਦੀਆਂ ਦੋ ਬੱਚੀਆਂ ਤੇ ਗਵਾਂਢ ਦੀ ਇੱਕ ਬੱਚੀ ਨੇੜੇ ਲੱਗਦੀ ਭੰਨਰਾ ਪਿੰਡ ਵਾਲੀ ਦਾਣਾ ਮੰਡੀ ਵਿੱਚ ਛਬੀਲ ਦਾ ਲੰਗਰ ਪੀਣ ਲਈ ਗਈਆਂ ਸਨ। ਬੱਚਿਆਂ ਦੀ ਉਮਰ 14 ਸਾਲ 15 ਸਾਲ ਅਤੇ 16 ਸਾਲ ਦੀ ਹੈ ਜੋ ਕਿ ਸ਼ਾਮ 4 ਵਜੇ ਤੱਕ ਘਰ ਨਹੀਂ ਪਰਤੀਆਂ ਤਾਂ ਪਰਿਵਾਰ ਨੇ ਪੁਲਿਸ ਕੋਲ ਸੂਚਨਾ ਦਿੱਤੀ ਪੁਲਿਸ ਨੇ ਮਿਸਿੰਗ ਦਾ ਮਾਮਲਾ ਦਰਜ ਕਰ ਭਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਬੱਚੀਆਂ ਦਾ ਕੋਈ ਅਤਾ ਪਤਾ ਨਾ ਲੱਗਿਆ ਇਸ ਦੌਰਾਨ ਪਰਿਵਾਰ ਨੇ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਤੇ ਉਹਨਾਂ ਨੂੰ ਵੀ ਇਸ ਮਿਸਿੰਗ ਬਾਰੇ ਜਾਣਕਾਰੀ ਦਿੱਤੀ ਸੀ ਅੱਜ 21 ਜੂਨ ਨੂੰ ਇਹਨਾਂ ਤਿੰਨ ਬੱਚੀਆਂ ਦੀ ਲਾਸ਼ਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੀਆਂ ਇਸ ਤੋਂ ਬਾਅਦ ਇਹਨਾਂ ਨੂੰ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਵਾਇਆ ਜਾਏਗਾ ਅਤੇ ਪੁਲਿਸ ਆਪਣੀ ਪੜਤਾਲ ਵਿੱਚ ਲੱਗੀ ਹੈ ਸ਼ੰਕਰ ਭਰਤ ਵਾਜ ਗੋਤਾਖੋਰ ਨੇ ਦੱਸਿਆ ਕਿ ਦੋ ਬੱਚਿਆਂ ਦੀ ਲਾਸ਼ ਸਮਾਣਾ ਦੇ ਕੋਲ ਨਹਿਰ ਚੋਂ ਮਿਲੀ ਸੀ ਜਿਨਾਂ ਦੇ ਹੱਥ ਆਪਸ ਵਿੱਚ ਬੰਨੇ ਹੋਏ ਸਨ ਇੱਕ ਬੱਚੀ ਦੀ ਲਾਸ਼ ਖਨੋਰੀ ਦੇ ਕੋਲੋਂ ਮਿਲੀ ਸੀ ਜੋ ਕਿ ਕੱਲੀ ਸੀ ਇਸ ਤਰ੍ਹਾਂ ਦੀ ਘਟਨਾਵਾਂ ਕਈ ਪਾਸੇ ਸ਼ੱਕ ਜਾਹਿਰ ਕਰਦੀਆਂ ਹਨ ਪਰ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਜੋ ਕਿ ਵਿਆਹ ਸ਼ਾਦੀਆਂ ਦੇ ਵਿੱਚ ਢੋਲਕੀ ਵਜਾ ਕੇ ਆਪਣੇ ਪਰਿਵਾਰ ਦਾ ਗੁਜਰ ਬਸਰ ਕਰਦੇ ਹਨ ਉਹਨਾਂ ਦੱਸਿਆ ਕਿ ਸਾਡੀ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਜਾ ਕਿਹਾ ਸੁਣੀ ਨਹੀਂ ਸੀ ਇਸ ਕਰਕੇ ਉਹਨਾਂ ਨੇ ਕਿਸੇ ਉੱਪਰ ਸ਼ੱਕ ਵੀ ਜਾਹਿਰ ਨਹੀਂ ਕੀਤਾ ਪਰ ਪੁਲਿਸ ਕੋਲ ਮਿਸਿੰਗ ਦੀ ਰਿਪੋਰਟ ਦਰਜ ਹੈ ਜੋ ਕਿ ਹੁਣ ਅਗਲੇ ਪਾਸੇ ਦੀ ਤਫਤੀਸ਼ ਵਿੱਚ ਬਦਲ ਜਾਵੇਗੀ ਆਉਣ ਵਾਲਾ ਸਮਾਂ ਦੱਸੇਗਾ ਕਿ ਆਖਰ ਇਸ ਗੁਲਜਨਦਾਰ ਮਾਮਲੇ ਦੀ ਸੱਚਾਈ ਕੀ ਹੈ ।

Exit mobile version