Punjab news

ਦੇਖੋ ਡਾਕਟਰ ਦੀ ਵੱਡੀ ਲਾਪਰਵਾਹੀ ਦਾ ਨਤੀਜਾ ਨਵ ਜਨਮੇ ਬੱਚੇ ਨੂੰ ਕੀਤਾ ਆਪਣੀ ਮਾਂ ਤੋਂ ਦੂਰ ||

ਪਿੰਡ ਮੂੰਡ ਖੇੜਾ ਦੀ ਰਹਿਣ ਵਾਲੀ ਗਗਨਦੀਪ ਕੌਰ ਕੱਲ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿਖੇ ਰੂਟੀਨ ਚੈੱਕ ਅਪ ਦੇ ਲਈ ਆਈ ਸੀ ਤਾਂ ਡਾਕਟਰਾਂ ਦੇ ਵੱਲੋਂ ਉਸਨੂੰ ਕਿਹਾ ਗਿਆ ਕਿ ਉਹ ਅੱਜ ਹੀ ਡਿਲੀਵਰੀ ਕਰਵਾ ਦੇਣ ਇਸ ਤੋਂ ਬਾਅਦ ਗਗਨਦੀਪ ਦੇ ਉਸ ਦਾ ਘਰ ਵਾਲਾ ਕ੍ਰਿਸ਼ਨ ਸਿੰਘ ਪਰਿਵਾਰਕ ਮੈਂਬਰਾਂ ਦੇ ਨਾਲ ਹਸਪਤਾਲ ਦੇ ਵਿੱਚ ਆ ਗਏ ਅਤੇ ਤਕਰੀਬਨ 7 ਵਜੇ ਦੇ ਕਰੀਬ ਡਾਕਟਰਾਂ ਦੇ ਵੱਲੋਂ ਗਗਨਦੀਪ ਦੀ ਨਾਰਮਲ ਡਿਲੀਵਰੀ ਕਰਵਾ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਤਿੰਨ ਘੰਟੇ ਬਲੀਡਿੰਗ ਹੁੰਦੀ ਰਹੀ ਅਤੇ ਡਾਕਟਰਾਂ ਦੀ ਇਹ ਅਣਗਹਿਲੀ ਰਹੀ ਕਿ ਉਹਨਾਂ ਨੇ ਨਾ ਤਾਂ ਪਰਿਵਾਰਕ ਮੈਂਬਰਾਂ ਨੂੰ ਲੜਕੀ ਦੇ ਨਾਲ ਮਿਲਣ ਦਿੱਤਾ ਅਤੇ ਨਾ ਹੀ ਉਸਦੀ ਸੰਭਾਲ ਕੀਤੀ ਜਦੋਂ ਗੱਲ ਬੇਬਾਸ ਹੁੰਦੀ ਦਿਖੀ ਤਾਂ ਡਾਕਟਰਾਂ ਦੇ ਵੱਲੋਂ 10 ਵਜੇ ਦੇ ਕਰੀਬ ਪਰਿਵਾਰਿਕ ਮੈਂਬਰਾਂ ਨੂੰ ਬੁਲਾ ਕੇ ਕਹਿ ਦਿੱਤਾ ਕਿ ਤੁਸੀਂ ਇਸ ਨੂੰ ਜਲਦੀ ਰਜਿੰਦਰ ਹਸਪਤਾਲ ਲੈ ਜਾਓ ਕਿਉਂਕਿ ਇਸ ਦੀ ਕੰਡੀਸ਼ਨ ਜਿਆਦਾ ਸੀਰੀਅਸ ਹੈ ਜਦੋਂ ਉਹ ਰਜਿੰਦਰ ਹਸਪਤਾਲ ਦੇ ਵਿਖੇ ਪਹੁੰਚੇ ਤਾਂ ਲੜਕੀ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।।

ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਦੋਂ ਦੁਪਹਿਰੇ ਅਸੀਂ ਰੂਟੀਨ ਚੈੱਕਅਪ ਦੇ ਲਈ ਡਾਕਟਰ ਦੇ ਕੋਲ ਆਏ ਸੀ ਤਾਂ ਡਾਕਟਰ ਦੇ ਵੱਲੋਂ ਮੇਰੀ ਪਤਨੀ ਦੀ ਯੂਟਰਸ ਦੇ ਅੰਦਰ ਕੋਈ ਦਵਾਈ ਰੱਖੀ ਗਈ ਜਿਸ ਦੇ ਕਾਰਨ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਬਾਅਦ ਦੇ ਵਿੱਚ ਦਾਖਲ ਹੋਣਾ ਸਾਡੀ ਮਜਬੂਰੀ ਬਣ ਗਿਆ ਸੀ ਕਿਉਂਕਿ ਹਜੇ ਅਲਟਰਾਸਾਊਂਡ ਦੇ ਵਿੱਚ ਅਗਲੇ ਮਹੀਨੇ ਡਿਲੀਵਰੀ ਦੀ ਤਰੀਕ ਦਿੱਤੀ ਹੋਈ ਸੀ ਦੂਜੇ ਪਾਸੇ ਜਦੋਂ ਇਸ ਸਬੰਧੀ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਕਿਨਾਰਾ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ ਅਸੀਂ ਡਿਲੀਵਰੀ ਕਰਵਾ ਦਿੱਤੀ ਸੀ ਤੇ ਉਸ ਤੋਂ ਬਾਅਦ ਹੀ ਬਲੀਡਿੰਗ ਸ਼ੁਰੂ ਹੋ ਗਈ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਬਲੀਡਿੰਗ ਨਹੀਂ ਰੁਕੀ ।

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਪੰਚ ਸਰਪੰਚ ਪੋਸਟਮਾਰਟਮ ਕਰਵਾਉਣ ਦੇ ਲਈ ਹਾਜ਼ਰ ਸਨ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਉੱਪਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।

Comment here

Verified by MonsterInsights