ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਜਦੋਂ ਦੁਪਹਿਰੇ ਅਸੀਂ ਰੂਟੀਨ ਚੈੱਕਅਪ ਦੇ ਲਈ ਡਾਕਟਰ ਦੇ ਕੋਲ ਆਏ ਸੀ ਤਾਂ ਡਾਕਟਰ ਦੇ ਵੱਲੋਂ ਮੇਰੀ ਪਤਨੀ ਦੀ ਯੂਟਰਸ ਦੇ ਅੰਦਰ ਕੋਈ ਦਵਾਈ ਰੱਖੀ ਗਈ ਜਿਸ ਦੇ ਕਾਰਨ ਉਸ ਨੂੰ ਦਰਦਾਂ ਸ਼ੁਰੂ ਹੋ ਗਈਆਂ ਅਤੇ ਬਾਅਦ ਦੇ ਵਿੱਚ ਦਾਖਲ ਹੋਣਾ ਸਾਡੀ ਮਜਬੂਰੀ ਬਣ ਗਿਆ ਸੀ ਕਿਉਂਕਿ ਹਜੇ ਅਲਟਰਾਸਾਊਂਡ ਦੇ ਵਿੱਚ ਅਗਲੇ ਮਹੀਨੇ ਡਿਲੀਵਰੀ ਦੀ ਤਰੀਕ ਦਿੱਤੀ ਹੋਈ ਸੀ ਦੂਜੇ ਪਾਸੇ ਜਦੋਂ ਇਸ ਸਬੰਧੀ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਤੋਂ ਕਿਨਾਰਾ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ ਅਸੀਂ ਡਿਲੀਵਰੀ ਕਰਵਾ ਦਿੱਤੀ ਸੀ ਤੇ ਉਸ ਤੋਂ ਬਾਅਦ ਹੀ ਬਲੀਡਿੰਗ ਸ਼ੁਰੂ ਹੋ ਗਈ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਪਰ ਬਲੀਡਿੰਗ ਨਹੀਂ ਰੁਕੀ ।
ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਪੰਚ ਸਰਪੰਚ ਪੋਸਟਮਾਰਟਮ ਕਰਵਾਉਣ ਦੇ ਲਈ ਹਾਜ਼ਰ ਸਨ ਅਤੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਇਸ ਮਾਮਲੇ ਦੇ ਵਿੱਚ ਡਾਕਟਰ ਦੇ ਉੱਪਰ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ।