ਬੀਤੀ ਸ਼ਾਮ ਗੁਰਦਾਸਪੁਰ ਦੇ ਪਿੰਡ ਰਹੀਮਾਬਾਦ ‘ਚ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣ ਤੇ ਟਰੈਕਟਰ ਚਾਲਕ ਨੌਜਵਾਨ ਨੇ ਇਕ ਬਜ਼ੁਰਗ ਔਰਤ ਅਤੇ ਉਸਦੇ ਬੇਟੇ ਨੂੰ ਕੁਚਲਿਆ ਬਜ਼ੁਰਗ ਮਹਿਲਾ ਹਰਜੀਤ ਕੌਰ ਦੀ ਮੋਕੇ ਤੇ ਹੋਈ ਮੌਤ ਮਹਿਲਾਂ ਦਾ ਬੇਟਾ ਨਿਸ਼ਾਨ ਸਿੰਘ ਹੋਇਆ ਜਖਮੀ ਪੁਲਿਸ ਨੇ ਜਖਮੀ ਨੋਜਵਾਨ ਦੇ ਬਿਆਨ ਦਰਜ ਕਰ 6 ਲੋਕਾਂ ਦੇ ਖਿਲਾਫ ਮਾਮਲਾ ਕੀਤਾ ਦਰਜ |
ਜਾਣਾਕਰੀ ਦਿੰਦੇ ਹੋਏ ਜਖ਼ਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ ਵਿੱਚ ਮਿੱਟੀ ਪਾ ਰਹੇ ਸਨ ਅਤੇ ਉਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ ਵਿੱਚ ਅਸ਼ਲੀਲ ਗਾਣੇ ਲਗਾਏ ਹੋਏ ਸਨ ਜਦ ਉਸਦੀ ਮਾਤਾ ਹਰਜੀਤ ਕੌਰ ਨੇ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾਂ ਲਗਾਉਣ ਅਤੇ ਆਵਾਜ਼ ਘੱਟ ਕਰਨ ਨੂੰ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਓਸਦੀ ਮਾਤਾ ਉੱਪਰ ਟਰੈਕਟਰ ਚੜਾ ਕੇ ਉਸਨੂੰ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੱਤਾ ਅੱਤੇ ਉਸਦੀ ਮਾਤਾ ਹਰਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦੋਂ ਉਹ ਆਪਣੀ ਮਾਤਾ ਨੂੰ ਬਚਾਉਣ ਦੇ ਲਈ ਅੱਗੇ ਗਿਆ ਤਾਂ ਨੌਜਵਾਨਾਂ ਨੇ ਉਸ ਦੇ ਉੱਪਰ ਵੀ ਟਰੈਕਟਰ ਚੜਾ ਦਿੱਤਾ ਜਿਸ ਦੇ ਨਾਲ ਉਸਦੀ ਸੱਜੀ ਲੱਤ ਫਰੈਕਚਰ ਹੋ ਗਈ ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਉਸਨੇ ਮੰਗ ਕੀਤੀ ਹੈ ਕਿ ਇਨਾ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦੇ ਐਸਐਚਓ ਕੁਲਵਿੰਦਰ ਸਿੰਘ ਨੇ ਦੱਸਿਆ ਕੀ ਇੱਕ ਟਰੈਕਟਰ ਚਾਲਕ ਵਿਜੇ ਪਾਲ ਸਿੰਘ ਪਲਾਟ ਮਿੱਟੀ ਪਾ ਰਿਹਾਂ ਸੀ ਇਸ ਦੌਰਾਨ ਓਸਨੇ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸਨ ਇਸੇ ਦੌਰਾਨ ਡੈਕ ਦੀ ਆਵਾਜ਼ ਘੱਟ ਕਰਵਾਉਣ ਗਏ ਹਰਜੀਤ ਕੌਰ ਅੱਤੇ ਨਿਸ਼ਾਨ ਸਿੰਘ ਮਾਂ-ਪੁੱਤ ‘ਤੇ ਟਰੈਕਟਰ ਚੜਾ ਦਿੱਤਾ ਜਿਸਦੇ ਨਾਲ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦਾ ਬੇਟਾ ਨਿਸ਼ਾਨ ਸਿੰਘ ਜਖਮੀਂ ਹੋ ਗਿਆ ਜਿਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ। ਅਤੇ ਉਸਦੇ ਬਿਆਨ ਦਰਜ ਕਰਕੇ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Comment here