ਮੁਕਤਸਰ ਸਾਹਿਬ ਦੀ ਗਾਰਡਨ ਕਲੋਨੀ ਤੋਂ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੱਤੇ ਨੂੰ ਰੱਖਣ ਦੇ ਪਿੱਛੇ ਲੜਾਈ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਤਾਂ ਉਸ ਤੋਂ ਬਾਅਦ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਰੈਫਰ ਕਰ ਦਿੱਤਾ ਜਿਸ ਵਿੱਚ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤਰਨਜੀਤ ਸਿੰਘ ਨੇ ਦੱਸਿਆ ਕਿ ਕੀ ਇੱਕ ਪੰਜ ਮਹੀਨਿਆਂ ਦਾ ਪੱਪੀ ਜੋ ਕਿ ਬਿਮਾਰ ਸੀ ਜਿਸਦਾ ਮੇਰੇ ਵੱਲੋਂ ਇਲਾਜ ਕਰਕੇ ਉਸ ਨੂੰ ਆਪਣੇ ਕੋਲ ਰੱਖ ਲਿਆ ਤੇ ਗਲੀ ਦੇ ਵਿੱਚ ਕੁਝ ਵਿਅਕਤੀ ਉਸ ਨੂੰ ਰੱਖਣ ਤੋਂ ਇਤਰਾਜ਼ ਕਰਦੇ ਸਨ ਜਿਸ ਕਾਰਨ ਪਹਿਲਾਂ ਵੀ ਸਾਡੀ ਲੜਾਈ ਹੋ ਚੁੱਕੀ ਹੈ। ਤੇ ਉਸ ਸਮੇਂ ਵੀ ਇਹਨਾਂ ਦੇ ਵੱਲੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਤੇ ਹੁਣ ਕੁਝ ਵਿਕਿਆਂ ਦੇ ਵੱਲੋਂ ਮੇਰੇ ਘਰ ਆ ਕੇ ਹਮਲਾ ਕਰ ਦਿੱਤਾ ਤੇ ਮੈਨੂੰ ਜਖਮੀ ਕਰ ਦਿੱਤਾ। ਉੱਥੇ ਹੀ ਇਸ ਮਾਮਲੇ ਸਬੰਧੀ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।