ਸਮੂਹ ਸੰਤ ਸਮਾਜ ਸੇਵੀ ਜਥੇਬੰਦੀਆਂ ਅਤੇ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਅੱਜ ਜਲੰਧਰ ਦੇ ਪ੍ਰੈੱਸ ਕਲੱਬ ਦੇ ਵਿੱਚ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਮੁੱਖ ਰੂਪ ਦੇ ਵਿੱਚ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਮੌਜੂਦ ਸਨ ਇਸ ਚਲਦੇ ਆ ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਅਤੇ ਪਾਰਟੀਆਂ ਤੇ ਸਰਕਾਰਾਂ ਤੋਂ ਸਵਾਲਾਂ ਦੇ ਜਵਾਬਾਂ ਦੀ ਮੰਗ ਕੀਤੀ ਹੈ ਜਿਸ ਦੇ ਵਿੱਚ ਵਾਤਾਵਰਣ ਦੇ ਨਾਲ ਜੁੜੇ ਸਵਾਲਾਂ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ ਗਿਆ ਸੰਤ ਸਮਾਜ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਤੇ ਸਵਾਲ ਚੁੱਕੇ ਜਾ ਰਹੇ ਨੇ ਅਤੇ ਇਹ ਸਵਾਲ ਪੁੱਛਿਆ ਗਿਆ ਕਿ ਕਿੱਥੇ ਹੈ ਸਾਡਾ ਰੰਗਲਾ ਪੰਜਾਬ? ਉਹਨਾਂ ਲੋਕਾਂ ਨੂੰ ਕਿਹਾ ਹੈ ਕਿ ਵੋਟ ਮੰਗਣ ਆ ਰਹੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣ, ਉਹਨੇ ਕਿਹਾ ਜਲਵਾਯੂ ਦੀ ਤਬਦੀਲੀ ਦੀ ਮਾਰ ਹੇਠਾਂ ਦੇਸ਼ ਦੇ 13 ਜਿਲੇ ਆਏ ਹੋਏ ਨੇ ਇਹਨਾਂ ਵਿੱਚੋਂ ਪੰਜਾਬ ਦੇ ਨੌ ਜ਼ਿਲ੍ਹੇ ਹਿਮਾਚਲ ਦੇ ਅੱਠ ਤੇ ਹਰਿਆਣਾ ਦੇ 11 ਜ਼ਿਲ੍ਹੇ ਸ਼ਾਮਿਲ ਹਨ, ਇਸ ਦੇ ਨਾਲ ਨਾਲ ਪੰਜਾਬ ਦੇ ਵਿੱਚ ਜੰਗਲਾਂ ਦਾ ਰਕਬਾ, ਪੰਜਾਬ ਦੇ ਵਿੱਚੋਂ ਹੋ ਰਿਹਾ ਪ੍ਰਵਾਸ, ਹੜ੍ਹਾ ਦੀ ਮਾਰ ਤੋਂ ਬਚਣ ਦੇ ਤਰੀਕੇ ਤੇ ਹੋਰ ਮੁੱਦੇ ਜੋ ਸਿੱਧੇ ਤੌਰ ਤੇ ਮਨੁੱਖੀ ਜੀਵਨ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਉੱਤੇ ਉਮੀਦਵਾਰਾਂ ਤੋਂ ਸਵਾਲ ਜਰੂਰ ਪੁੱਛੇ ਜਾਣ।
ਸੰਤ ਸੀਚੇਵਾਲ ਨੇ ਪਾਣੀ ਨੂੰ ਲੈ ਕੇ ਕੀਤੇ ਹੈਰਾਨੀਜਨਕ ਖੁਲਾਸੇ ||
