ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰਪ੍ਰੀਤ ਕੌਰ ਦਿਓ, ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਈਸ਼ਵਰ ਸਿੰਘ ਏਡੀਜੀਪੀ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਥਾਂ ਲੈਣਗੇ। ਇਹ ਹੁਕਮ ਡੀਜੀਪੀ ਵੀ.ਕੇ. ਭਵਰਾ ਵੱਲੋਂ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਪਹਿਲੀ ਵਾਰ ਵਿਜੀਲੈਂਸ ਦੀ ਕਮਾਨ ਇੱਕ ਮਹਿਲਾ ਅਧਿਕਾਰੀ ਦੇ ਹੱਥ ਦਿੱਤੀ ਗਈ ਹੈ। ਗੁਰਪ੍ਰੀਤ ਕੌਰ ਦੀਓ ਇੱਕ ਆਈ.ਪੀ.ਐਸ. ਅਫ਼ਸਰ ਹਨ। ਇਸ ਤੋਂ ਪਹਿਲਾਂ ਉਹ ਏ.ਡੀ.ਜੀ.ਪੀ. ਐਡਮਿਨ ਪੰਜਾਬ ਵਜੋਂ ਤਾਇਨਾਤ ਸਨ।
ਦੱਸ ਦੇਈਏ ਕਿ ਅੱਜ ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਹਨ।
Comment here