Site icon SMZ NEWS

ਗੁਰਪ੍ਰੀਤ ਕੌਰ ਦਿਓ ਬਣੇ ਨਵੇਂ ਪੰਜਾਬ ਵਿਜੀਲੈਂਸ ਦੇ ਮੁਖੀ, ਪਹਿਲੀ ਵਾਰ ਮਹਿਲਾ ਅਧਿਕਾਰੀ ਹੱਥ ਕਮਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰਪ੍ਰੀਤ ਕੌਰ ਦਿਓ, ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਈਸ਼ਵਰ ਸਿੰਘ ਏਡੀਜੀਪੀ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਦੀ ਥਾਂ ਲੈਣਗੇ। ਇਹ ਹੁਕਮ ਡੀਜੀਪੀ ਵੀ.ਕੇ. ਭਵਰਾ ਵੱਲੋਂ ਦਿੱਤੇ ਗਏ ਹਨ।

gurpreet kaur deo first

ਦੱਸਣਯੋਗ ਹੈ ਕਿ ਪਹਿਲੀ ਵਾਰ ਵਿਜੀਲੈਂਸ ਦੀ ਕਮਾਨ ਇੱਕ ਮਹਿਲਾ ਅਧਿਕਾਰੀ ਦੇ ਹੱਥ ਦਿੱਤੀ ਗਈ ਹੈ। ਗੁਰਪ੍ਰੀਤ ਕੌਰ ਦੀਓ ਇੱਕ ਆਈ.ਪੀ.ਐਸ. ਅਫ਼ਸਰ ਹਨ। ਇਸ ਤੋਂ ਪਹਿਲਾਂ ਉਹ ਏ.ਡੀ.ਜੀ.ਪੀ. ਐਡਮਿਨ ਪੰਜਾਬ ਵਜੋਂ ਤਾਇਨਾਤ ਸਨ।

ਦੱਸ ਦੇਈਏ ਕਿ ਅੱਜ ਪੰਜਾਬ ਸਰਕਾਰ ਵੱਲੋਂ ਤਿੰਨ ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਹਨ।

Exit mobile version