Indian PoliticsNationNewsPunjab newsWorld

ਪੰਜਾਬ ਦੇ ਨਵੇਂ CM ਦਾ ਸਹੁੰ ਚੁੱਕ ਸਮਾਗਮ ਅੱਜ, 2011 ‘ਚ ਖਟਕੜ ਕਲਾਂ ਤੋਂ ਹੀ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ

ਅੱਜ ਦੇ ਦਿਨ ਪੂਰੇ ਪੰਜਾਬ ਲਈ ਖਾਸ ਹੈ। ਪੰਜਾਬੀਆਂ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਅੱਜ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਚਿਹਰੇ ਵਜੋਂ ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਹਾਲਾਂਕਿ ਕਾਰਜਕਾਲ ਦੇ ਲਿਹਾਜ਼ ਨਾਲ ਉਹ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ । ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋ ਰਿਹਾ ਹੈ। ਸਾਲ 2011 ਵਿੱਚ ਪੰਜਾਬ ਦੇ ਸਫਲ ਕਾਮੇਡੀਅਨ ਰਹੇ ਭਾਗਵਤ ਮਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਇਥੋਂ ਹੀ ਕੀਤੀ ਸੀ ।

Bhagwant mann oath ceremony
Bhagwant mann oath ceremony

ਖਟਕੜ ਕਲਾਂ ਭਗਵੰਤ ਮਾਨ ਦੀ ਜ਼ਿੰਦਗੀ ਵਿੱਚ ਬਹੁਤ ਅਹਿਮ ਹੈ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੈ। 2011 ਦੇ ਵਿੱਚ ਮਾਨ ਨੇ ਖਟਕੜ ਕਲਾਂ ਤੋਂ ਹੀ ਆਪਣਾ ਪਹਿਲਾ ਭਾਸ਼ਣ ਦੇ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਉਹ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹਿੱਸਾ ਬਣੇ ਸਨ। 2014 ਵਿੱਚ ਜਦੋਂ ਮਾਨ ਪਹਿਲੀ ਵਾਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਤਾਂ ਉਸ ਵੇਲੇ ਵੀ ਉਨ੍ਹਾਂ ਨੇ ਆਪਣੀ ਜਿੱਤ ਦਾ ਸਰਟੀਫਿਕੇਟ ਭਗਤ ਸਿੰਘ ਦੀ ਮੂਰਤੀ ਨੂੰ ਅਰਪਣ ਕੀਤਾ ਸੀ। ਕਿਹਾ ਜਾਂਦਾ ਹੈ ਕਿ ਭਗਵੰਤ ਮਾਨ ਆਪਣੇ ਹਰੇਕ ਨਵੇਂ ਕੰਮ ਦੀ ਸ਼ੁਰੂਆਤ ਖੱਟਕੜ ਕਲਾਂ ਜਾ ਕੇ ਕਰਦੇ ਹਨ।

ਭਗਵੰਤ ਮਾਨ ਲਈ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਇਸ ਕਦਰ ਪ੍ਰਭਾਵਿਤ ਹਨ ਕਿ ਪਾਰਲੀਮੈਂਟ ਵਿੱਚ ਵੀ ਹਮੇਸ਼ਾ ਭਗਤ ਸਿੰਘ ਦੇ ਸਟਾਈਲ ਵਾਲੀ ਬਸੰਤੀ ਪੱਗ ਬੰਨ੍ਹ ਕੇ ਜਾਂਦੇ ਰਹੇ। ਹਰ ਵਾਰ ਇਹ ਕਹਿ ਕੇ ਸੰਬੋਧਨ ਕਰਦੇ ਵਿਖਾਈ ਦਿੱਤੇ ਕਿ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਵਾਲਾ ਪੰਜਾਬ ਬਣਾ ਕੇ ਛੱਡਾਂਗੇ।

Bhagwant mann oath ceremony
Bhagwant mann oath ceremony

ਦੱਸ ਦੇਈਏ ਕਿ ਅੱਜ ਦੇ ਸਹੁੰ ਚੁੱਕ ਸਮਾਗਮ ਲਈ ਲਗਭਗ 2 ਲੱਖ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਭਗਵੰਤ ਮਾਨ ਵੱਲੋਂ ਸਾਰੇ ਪੰਜਾਬੀਆਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਇਸ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੂਰੀ ਕੈਬਿਨੇਟ ਸਣੇ ਉੱਥੇ ਮੌਜੂਦ ਰਹਿਣਗੇ। ਸਹੁੰ ਚੁੱਕ ਸਮਾਗਮ ਲਈ 10 ਹਜ਼ਾਰ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਸਮਾਗਮ 100 ਏਕੜ ਜਗ੍ਹਾ ਵਿੱਚ ਹੋ ਰਿਹਾ ਹੈ। ਜਿਸ ਵਿੱਚ 40 ਏਕੜ ਵਿੱਚ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।

Comment here

Verified by MonsterInsights