ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਯੂਕਰੇਨ ਵਿੱਚ ਫ਼ਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਅੰਮ੍ਰਿਤਸਰ ਦੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਪੋਲੈਂਡ ਪਹੁੰਚ ਹੋਏ ਹਨ। ਗੁਰਜੀਤ ਔਜਲਾ ਨੇ ਅੱਜ ਯੂਕਰੇਨ ਤੋਂ ਵਾਰਸਾ, ਪੋਲੈਂਡ ਆਏ ਵਿਦਿਆਰਥੀਆਂ ਨਾਲ ਗੁਰਦੁਆਰਾ ਸਾਹਿਬ ਅਤੇ ਹਿੰਦੂ ਭਵਨ ਮੰਦਿਰ ਵਿਖੇ ਮੁਲਾਕਾਤ ਕੀਤੀ।

ਗੁਰਜੀਤ ਔਜਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਜ਼ੁਬਾਨੀ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜੋ ਅਗਲੇਰੀ ਕਾਰਵਾਈ ਲਈ ਲਾਹੇਵੰਦ ਰਹੇਗੀ। ਵਾਰਸਾ ਤੋਂ ਉਹ ਯੂਕ੍ਰੇਨ ਬਾਰਡਰ ‘ਤੇ ਵਿਦਿਆਰਥੀਆਂ ਦੀ ਮਦਦ ਲਈ ਰਵਾਨਾ ਹੋ ਰਹੇ ਹਨ।

ਦੱਸਣਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਬੀਤੇ ਦਿਨ ਪੋਲੈਂਡ ਲਈ ਰਵਾਨਾ ਹੋਏ ਸਨ। ਉਹ ਚਾਰ ਦਿਨਾਂ ਵਾਸਤੇ ਪੋਲੈਂਡ ਗਏ ਹਨ। ਜਾਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਉਥੇ ਜਾ ਰਹੇ ਹਨ ਅਤੇ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਵਾਪਸ ਭਾਰਤ ਲਿਆਂਦਾ ਜਾਵੇਗਾ।
Comment here